14ਗੱਡੀ ਬੈਥ-ਸ਼ਮੇਸ਼ ਯਹੋਸ਼ੁਆ ਦੇ ਖੇਤ ਵਿੱਚ ਆਈ ਅਤੇ ਉੱਥੇ ਇੱਕ ਵੱਡੇ ਕੋਲ ਆ ਕੇ ਰੁਕ ਗਈ। ਲੋਕਾਂ ਨੇ ਗੱਡੇ ਦੀਆਂ ਲੱਕੜਾਂ ਕੱਟੀਆਂ ਅਤੇ ਗਊਆਂ ਨੂੰ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਇਆ।
15ਲੇਵੀਆਂ ਨੇ ਯਾਹਵੇਹ ਦੇ ਸੰਦੂਕ ਨੂੰ ਉਸ ਸੰਦੂਕ ਸਮੇਤ, ਜਿਸ ਵਿੱਚ ਸੋਨੇ ਦੀਆਂ ਵਸਤੂਆਂ ਸਨ, ਹੇਠਾਂ ਉਤਾਰਿਆ ਅਤੇ ਉਸਨੂੰ ਵੱਡੇ ਪੱਥਰ ਉੱਤੇ ਰੱਖਿਆ। ਉਸ ਦਿਨ ਬੈਥ-ਸ਼ੇਮੇਸ਼ ਦੇ ਲੋਕਾਂ ਨੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਬਲੀਆਂ ਚੜ੍ਹਾਈਆਂ।
16ਫ਼ਲਿਸਤੀਆਂ ਦੇ ਪੰਜਾਂ ਹਾਕਮਾਂ ਨੇ ਇਹ ਸਭ ਵੇਖਿਆ ਅਤੇ ਉਸੇ ਦਿਨ ਏਕਰੋਨ ਨੂੰ ਮੁੜੇ।
17ਇਹ ਸੋਨੇ ਦੀਆਂ ਗਿਲ੍ਹਟੀਆਂ ਹਨ, ਜੋ ਫ਼ਲਿਸਤੀਆਂ ਨੇ ਯਾਹਵੇਹ ਦੇ ਅੱਗੇ ਦੋਸ਼ ਦੀ ਭੇਟ ਵਜੋਂ ਭੇਜੀਆਂ ਸਨ, ਉਹਨਾਂ ਵਿੱਚੋਂ ਇੱਕ ਅਸ਼ਦੋਦ ਵੱਲੋਂ ਸੀ, ਇੱਕ ਅੱਜ਼ਾਹ ਦੀ, ਇੱਕ ਅਸ਼ਕਲੋਨ ਦੀ, ਇੱਕ ਗਾਥ ਦੀ ਅਤੇ ਇੱਕ ਏਕਰੋਨ ਦੀ।
18ਅਤੇ ਇਹ ਸੋਨੇ ਦੇ ਚੂਹੇ ਫ਼ਲਿਸਤੀਆਂ ਦੇ ਪੰਜਾਂ ਸਰਦਾਰਾਂ ਦੀ ਗਿਣਤੀ ਦੇ ਅਨੁਸਾਰ ਸਨ ਅਰਥਾਤ ਗੜ੍ਹ ਵਾਲੇ ਕਸਬੇ ਉਹਨਾਂ ਦੇ ਪਿੰਡਾਂ ਸਮੇਤ। ਉਹ ਵੱਡੀ ਚੱਟਾਨ ਜਿਸ ਉੱਤੇ ਲੇਵੀਆਂ ਨੇ ਯਾਹਵੇਹ ਦਾ ਸੰਦੂਕ ਰੱਖਿਆ ਸੀ, ਅੱਜ ਵੀ ਬੈਥ-ਸ਼ਮੇਸ਼ ਦੇ ਯਹੋਸ਼ੁਆ ਦੇ ਖੇਤ ਵਿੱਚ ਗਵਾਹ ਹੈ।