1 ਸ਼ਮੂਏਲ 6

ਫ਼ਲਿਸਤੀਆਂ ਨੇ ਪੁਜਾਰੀਆਂ ਅਤੇ ਜੋਤਸ਼ੀਆਂ ਨੂੰ ਬੁਲਾਇਆ ਅਤੇ ਕਿਹਾ, “ਅਸੀਂ ਯਾਹਵੇਹ ਦੇ ਸੰਦੂਕ ਨਾਲ ਕੀ ਕਰੀਏ? ਸਾਨੂੰ ਦੱਸੋ ਕਿ ਅਸੀਂ ਇਸ ਨੂੰ ਇਸ ਦੀ ਥਾਂ ਤੇ ਕਿਵੇਂ ਵਾਪਸ ਭੇਜੀਏ।”

1 Samuel 6:2 (UKJV) And the Philistines called for the priests and the diviners, saying, What shall we do to the ark of the LORD? tell us wherewith we shall send it to his place.

1ਜਦੋਂ ਯਾਹਵੇਹ ਦਾ ਸੰਦੂਕ ਫ਼ਲਿਸਤੀਆਂ ਦੇ ਦੇਸ਼ ਵਿੱਚ ਸੱਤ ਮਹੀਨੇ ਰਿਹਾ,

2ਫ਼ਲਿਸਤੀਆਂ ਨੇ ਪੁਜਾਰੀਆਂ ਅਤੇ ਜੋਤਸ਼ੀਆਂ ਨੂੰ ਬੁਲਾਇਆ ਅਤੇ ਕਿਹਾ, “ਅਸੀਂ ਯਾਹਵੇਹ ਦੇ ਸੰਦੂਕ ਨਾਲ ਕੀ ਕਰੀਏ? ਸਾਨੂੰ ਦੱਸੋ ਕਿ ਅਸੀਂ ਇਸ ਨੂੰ ਇਸ ਦੀ ਥਾਂ ਤੇ ਕਿਵੇਂ ਵਾਪਸ ਭੇਜੀਏ।”

3ਉਹਨਾਂ ਨੇ ਉੱਤਰ ਦਿੱਤਾ, “ਜੇਕਰ ਤੁਸੀਂ ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਨੂੰ ਮੋੜਦੇ ਹੋ, ਤਾਂ ਉਸ ਨੂੰ ਬਿਨਾਂ ਤੋਹਫ਼ੇ ਦੇ ਵਾਪਸ ਨਾ ਭੇਜੋ। ਸਗੋਂ ਇੱਕ ਦੋਸ਼ ਦੀ ਭੇਟ ਉਸ ਨਾਲ ਜ਼ਰੂਰ ਭੇਜ ਦਿਓ। ਫ਼ੇਰ ਤੁਸੀਂ ਚੰਗੇ ਹੋ ਜਾਵੋਂਗੇ ਅਤੇ ਤੁਹਾਨੂੰ ਪਤਾ ਲੱਗੇਗਾ ਕਿ ਉਸਦਾ ਹੱਥ ਤੁਹਾਡੇ ਤੋਂ ਕਿਉਂ ਨਹੀਂ ਚੁੱਕਿਆ ਗਿਆ।”

4ਫ਼ਲਿਸਤੀਆਂ ਨੇ ਪੁੱਛਿਆ, ਅਸੀਂ ਉਸ ਨੂੰ ਕਿਹੜੀ ਦੋਸ਼ ਦੀ ਭੇਟ ਚੜ੍ਹਾਈਏ? ਉਹਨਾਂ ਨੇ ਉੱਤਰ ਦਿੱਤਾ, “ਪੰਜ ਸੋਨੇ ਦੀਆਂ ਰਸੋਲੀਆਂ ਅਤੇ ਪੰਜ ਸੋਨੇ ਦੇ ਚੂਹੇ, ਫ਼ਲਿਸਤੀ ਹਾਕਮਾਂ ਦੀ ਗਿਣਤੀ ਦੇ ਅਨੁਸਾਰ, ਕਿਉਂਕਿ ਇੱਕੋ ਬਵਾ ਤੁਹਾਡੇ ਅਤੇ ਤੁਹਾਡੇ ਹਾਕਮਾਂ ਉੱਤੇ ਆਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.