1 ਸ਼ਮੂਏਲ 7

ਤਾਂ ਕਿਰਯਥ-ਯਾਰੀਮ ਦੇ ਮਨੁੱਖ ਆਏ ਅਤੇ ਯਾਹਵੇਹ ਦੇ ਸੰਦੂਕ ਨੂੰ ਚੁੱਕ ਲਿਆ। ਉਹਨਾਂ ਨੇ ਇਸਨੂੰ ਪਹਾੜੀ ਉੱਤੇ ਅਬੀਨਾਦਾਬ ਦੇ ਘਰ ਵਿੱਚ ਰੱਖ ਦਿੱਤਾ, ਅਤੇ ਉਸਦੇ ਪੁੱਤਰ ਅਲਆਜ਼ਾਰ ਨੂੰ ਯਾਹਵੇਹ ਦੇ ਸੰਦੂਕ ਦੀ ਦੇਖ ਭਾਲ ਕਰਨ ਲਈ ਪਵਿੱਤਰ ਕੀਤਾ।

1 Samuel 7:1 (UKJV) And the men of Kirjathjearim came, and fetched up the ark of the LORD, and brought it into the house of Abinadab in the hill, and sanctified Eleazar his son to keep the ark of the LORD.

1ਤਾਂ ਕਿਰਯਥ-ਯਾਰੀਮ ਦੇ ਮਨੁੱਖ ਆਏ ਅਤੇ ਯਾਹਵੇਹ ਦੇ ਸੰਦੂਕ ਨੂੰ ਚੁੱਕ ਲਿਆ। ਉਹਨਾਂ ਨੇ ਇਸਨੂੰ ਪਹਾੜੀ ਉੱਤੇ ਅਬੀਨਾਦਾਬ ਦੇ ਘਰ ਵਿੱਚ ਰੱਖ ਦਿੱਤਾ, ਅਤੇ ਉਸਦੇ ਪੁੱਤਰ ਅਲਆਜ਼ਾਰ ਨੂੰ ਯਾਹਵੇਹ ਦੇ ਸੰਦੂਕ ਦੀ ਦੇਖ ਭਾਲ ਕਰਨ ਲਈ ਪਵਿੱਤਰ ਕੀਤਾ।

2ਕਿਰਯਥ-ਯਾਰੀਮ ਵਿੱਚ ਸੰਦੂਕ ਲੰਬਾ ਸਮਾਂ ਰਿਹਾ, ਕੁੱਲ ਮਿਲਾ ਕੇ ਵੀਹ ਸਾਲ। ਤਦ ਇਸਰਾਏਲ ਦੇ ਸਾਰੇ ਲੋਕ ਯਾਹਵੇਹ ਵੱਲ ਮੁੜੇ।

3ਇਸ ਲਈ ਸਮੂਏਲ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਕਿਹਾ, “ਜੇਕਰ ਤੁਸੀਂ ਆਪਣੇ ਸਾਰੇ ਮਨਾਂ ਨਾਲ ਯਾਹਵੇਹ ਵੱਲ ਮੁੜੋ, ਤਾਂ ਆਪਣੇ ਆਪ ਨੂੰ ਓਪਰਿਆਂ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਨੂੰ ਆਪਣੇ ਵਿੱਚੋਂ ਕੱਢ ਦਿਓ ਅਤੇ ਯਾਹਵੇਹ ਦੀ ਵੱਲ ਆਪਣੇ ਮਨਾਂ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ ਤਾਂ ਉਹ ਫ਼ਲਿਸਤੀਆਂ ਦੇ ਹੱਥੋਂ ਤੁਹਾਡਾ ਛੁਟਕਾਰਾ ਕਰੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.