1 ਸ਼ਮੂਏਲ 7

ਇਸ ਲਈ ਸਮੂਏਲ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਕਿਹਾ, “ਜੇਕਰ ਤੁਸੀਂ ਆਪਣੇ ਸਾਰੇ ਮਨਾਂ ਨਾਲ ਯਾਹਵੇਹ ਵੱਲ ਮੁੜੋ, ਤਾਂ ਆਪਣੇ ਆਪ ਨੂੰ ਓਪਰਿਆਂ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਨੂੰ ਆਪਣੇ ਵਿੱਚੋਂ ਕੱਢ ਦਿਓ ਅਤੇ ਯਾਹਵੇਹ ਦੀ ਵੱਲ ਆਪਣੇ ਮਨਾਂ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ ਤਾਂ ਉਹ ਫ਼ਲਿਸਤੀਆਂ ਦੇ ਹੱਥੋਂ ਤੁਹਾਡਾ ਛੁਟਕਾਰਾ ਕਰੇਗਾ।”

1 Samuel 7:3 (UKJV) And Samuel spoke unto all the house of Israel, saying, If all of you do return unto the LORD with all your hearts, then put away the strange gods and Ashtaroth from among you, and prepare your hearts unto the LORD, and serve him only: and he will deliver you out of the hand of the Philistines.

1ਤਾਂ ਕਿਰਯਥ-ਯਾਰੀਮ ਦੇ ਮਨੁੱਖ ਆਏ ਅਤੇ ਯਾਹਵੇਹ ਦੇ ਸੰਦੂਕ ਨੂੰ ਚੁੱਕ ਲਿਆ। ਉਹਨਾਂ ਨੇ ਇਸਨੂੰ ਪਹਾੜੀ ਉੱਤੇ ਅਬੀਨਾਦਾਬ ਦੇ ਘਰ ਵਿੱਚ ਰੱਖ ਦਿੱਤਾ, ਅਤੇ ਉਸਦੇ ਪੁੱਤਰ ਅਲਆਜ਼ਾਰ ਨੂੰ ਯਾਹਵੇਹ ਦੇ ਸੰਦੂਕ ਦੀ ਦੇਖ ਭਾਲ ਕਰਨ ਲਈ ਪਵਿੱਤਰ ਕੀਤਾ।

2ਕਿਰਯਥ-ਯਾਰੀਮ ਵਿੱਚ ਸੰਦੂਕ ਲੰਬਾ ਸਮਾਂ ਰਿਹਾ, ਕੁੱਲ ਮਿਲਾ ਕੇ ਵੀਹ ਸਾਲ। ਤਦ ਇਸਰਾਏਲ ਦੇ ਸਾਰੇ ਲੋਕ ਯਾਹਵੇਹ ਵੱਲ ਮੁੜੇ।

3ਇਸ ਲਈ ਸਮੂਏਲ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਕਿਹਾ, “ਜੇਕਰ ਤੁਸੀਂ ਆਪਣੇ ਸਾਰੇ ਮਨਾਂ ਨਾਲ ਯਾਹਵੇਹ ਵੱਲ ਮੁੜੋ, ਤਾਂ ਆਪਣੇ ਆਪ ਨੂੰ ਓਪਰਿਆਂ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਨੂੰ ਆਪਣੇ ਵਿੱਚੋਂ ਕੱਢ ਦਿਓ ਅਤੇ ਯਾਹਵੇਹ ਦੀ ਵੱਲ ਆਪਣੇ ਮਨਾਂ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ ਤਾਂ ਉਹ ਫ਼ਲਿਸਤੀਆਂ ਦੇ ਹੱਥੋਂ ਤੁਹਾਡਾ ਛੁਟਕਾਰਾ ਕਰੇਗਾ।”

4ਇਸ ਲਈ ਇਸਰਾਏਲੀਆਂ ਨੇ ਬਆਲ ਅਤੇ ਅਸ਼ਤਾਰੋਥ ਨੂੰ ਕੱਢ ਦਿੱਤਾ ਅਤੇ ਕੇਵਲ ਯਾਹਵੇਹ ਦੀ ਹੀ ਸੇਵਾ ਕੀਤੀ।

5ਤਦ ਸਮੂਏਲ ਨੇ ਆਖਿਆ, “ਸਾਰੇ ਇਸਰਾਏਲ ਨੂੰ ਮਿਸਪਾਹ ਵਿੱਚ ਇਕੱਠਾ ਕਰੋ ਅਤੇ ਮੈਂ ਤੁਹਾਡੇ ਲਈ ਯਾਹਵੇਹ ਅੱਗੇ ਬੇਨਤੀ ਕਰਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.