1 ਸ਼ਮੂਏਲ 7

ਇਸ ਲਈ ਇਸਰਾਏਲੀਆਂ ਨੇ ਬਆਲ ਅਤੇ ਅਸ਼ਤਾਰੋਥ ਨੂੰ ਕੱਢ ਦਿੱਤਾ ਅਤੇ ਕੇਵਲ ਯਾਹਵੇਹ ਦੀ ਹੀ ਸੇਵਾ ਕੀਤੀ।

1 Samuel 7:4 (UKJV) Then the children of Israel did put away Baalim and Ashtaroth, and served the LORD only.

2ਕਿਰਯਥ-ਯਾਰੀਮ ਵਿੱਚ ਸੰਦੂਕ ਲੰਬਾ ਸਮਾਂ ਰਿਹਾ, ਕੁੱਲ ਮਿਲਾ ਕੇ ਵੀਹ ਸਾਲ। ਤਦ ਇਸਰਾਏਲ ਦੇ ਸਾਰੇ ਲੋਕ ਯਾਹਵੇਹ ਵੱਲ ਮੁੜੇ।

3ਇਸ ਲਈ ਸਮੂਏਲ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਕਿਹਾ, “ਜੇਕਰ ਤੁਸੀਂ ਆਪਣੇ ਸਾਰੇ ਮਨਾਂ ਨਾਲ ਯਾਹਵੇਹ ਵੱਲ ਮੁੜੋ, ਤਾਂ ਆਪਣੇ ਆਪ ਨੂੰ ਓਪਰਿਆਂ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਨੂੰ ਆਪਣੇ ਵਿੱਚੋਂ ਕੱਢ ਦਿਓ ਅਤੇ ਯਾਹਵੇਹ ਦੀ ਵੱਲ ਆਪਣੇ ਮਨਾਂ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ ਤਾਂ ਉਹ ਫ਼ਲਿਸਤੀਆਂ ਦੇ ਹੱਥੋਂ ਤੁਹਾਡਾ ਛੁਟਕਾਰਾ ਕਰੇਗਾ।”

4ਇਸ ਲਈ ਇਸਰਾਏਲੀਆਂ ਨੇ ਬਆਲ ਅਤੇ ਅਸ਼ਤਾਰੋਥ ਨੂੰ ਕੱਢ ਦਿੱਤਾ ਅਤੇ ਕੇਵਲ ਯਾਹਵੇਹ ਦੀ ਹੀ ਸੇਵਾ ਕੀਤੀ।

5ਤਦ ਸਮੂਏਲ ਨੇ ਆਖਿਆ, “ਸਾਰੇ ਇਸਰਾਏਲ ਨੂੰ ਮਿਸਪਾਹ ਵਿੱਚ ਇਕੱਠਾ ਕਰੋ ਅਤੇ ਮੈਂ ਤੁਹਾਡੇ ਲਈ ਯਾਹਵੇਹ ਅੱਗੇ ਬੇਨਤੀ ਕਰਾਂਗਾ।”

6ਜਦੋਂ ਉਹ ਮਿਸਪਾਹ ਵਿੱਚ ਇਕੱਠੇ ਹੋਏ ਤਾਂ ਪਾਣੀ ਭਰ ਕੇ ਯਾਹਵੇਹ ਦੇ ਅੱਗੇ ਡੋਲ੍ਹ ਦਿੱਤਾ। ਉਸ ਦਿਨ ਉਹਨਾਂ ਨੇ ਵਰਤ ਰੱਖਿਆ ਅਤੇ ਉੱਥੇ ਉਹਨਾਂ ਨੇ ਮੰਨਿਆ, “ਅਸੀਂ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ।” ਸਮੂਏਲ ਮਿਸਪਾਹ ਵਿੱਚ ਇਸਰਾਏਲੀਆਂ ਦਾ ਨਿਆਂ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.