1 ਸ਼ਮੂਏਲ 7

ਤਦ ਸਮੂਏਲ ਨੇ ਇੱਕ ਪੱਥਰ ਲਿਆ ਅਤੇ ਮਿਸਪਾਹ ਅਤੇ ਸ਼ੇਨ ਦੇ ਵਿਚਕਾਰ ਖੜ੍ਹਾ ਕੀਤਾ। ਉਸਨੇ ਇਸਦਾ ਨਾਮ ਅਬੇਨੇਜ਼ਰ ਰੱਖਿਆ, ਅਤੇ ਬੋਲਿਆ “ਇੱਥੋ ਤੱਕ ਯਾਹਵੇਹ ਨੇ ਸਾਡੀ ਮਦਦ ਕੀਤੀ ਹੈ।”

1 Samuel 7:12 (UKJV) Then Samuel took a stone, and set it between Mizpeh and Shen, and called the name of it Ebenezer, saying, Until now has the LORD helped us.

10ਜਦੋਂ ਸਮੂਏਲ ਹੋਮ ਦੀ ਭੇਟ ਚੜ੍ਹਾ ਰਿਹਾ ਸੀ, ਫ਼ਲਿਸਤੀ ਇਸਰਾਏਲ ਨਾਲ ਲੜਾਈ ਕਰਨ ਲਈ ਨੇੜੇ ਆਏ। ਪਰ ਉਸ ਦਿਨ ਯਾਹਵੇਹ ਨੇ ਫ਼ਲਿਸਤੀਆਂ ਦੇ ਵਿਰੁੱਧ ਉੱਚੀ ਗਰਜ ਨਾਲ ਗਰਜਿਆ ਅਤੇ ਉਹਨਾਂ ਨੂੰ ਘਬਰਾਹਟ ਵਿੱਚ ਪਾ ਦਿੱਤਾ ਕਿ ਉਹ ਇਸਰਾਏਲੀਆਂ ਦੇ ਸਾਹਮਣੇ ਹਾਰ ਗਏ।

11ਇਸਰਾਏਲ ਦੇ ਮਨੁੱਖ ਮਿਸਪਾਹ ਤੋਂ ਨਿੱਕਲ ਕੇ ਫ਼ਲਿਸਤੀਆਂ ਦਾ ਪਿੱਛਾ ਕਰਦੇ ਹੋਏ ਬੈਤ-ਕਰ ਦੇ ਹੇਠਾਂ ਤੱਕ ਉਹਨਾਂ ਨੂੰ ਮਾਰਦੇ ਗਏ।

12ਤਦ ਸਮੂਏਲ ਨੇ ਇੱਕ ਪੱਥਰ ਲਿਆ ਅਤੇ ਮਿਸਪਾਹ ਅਤੇ ਸ਼ੇਨ ਦੇ ਵਿਚਕਾਰ ਖੜ੍ਹਾ ਕੀਤਾ। ਉਸਨੇ ਇਸਦਾ ਨਾਮ ਅਬੇਨੇਜ਼ਰ ਰੱਖਿਆ, ਅਤੇ ਬੋਲਿਆ “ਇੱਥੋ ਤੱਕ ਯਾਹਵੇਹ ਨੇ ਸਾਡੀ ਮਦਦ ਕੀਤੀ ਹੈ।”

13ਤਾਂ ਫ਼ਲਿਸਤੀ ਹਾਰ ਗਏ ਅਤੇ ਉਹ ਇਸਰਾਏਲ ਦੀਆਂ ਹੱਦਾਂ ਵਿੱਚ ਫਿਰ ਕਦੇ ਨਾ ਆਏ। ਸਮੂਏਲ ਦੇ ਜੀਵਨ ਕਾਲ ਦੌਰਾਨ, ਯਾਹਵੇਹ ਦਾ ਹੱਥ ਫ਼ਲਿਸਤੀਆਂ ਦੇ ਵਿਰੁੱਧ ਰਿਹਾ।

14ਏਕਰੋਨ ਤੋਂ ਲੈ ਕੇ ਗਾਥ ਤੱਕ ਜਿਹੜੇ ਕਸਬੇ ਫ਼ਲਿਸਤੀਆਂ ਨੇ ਇਸਰਾਏਲ ਤੋਂ ਖੋਹ ਲਏ ਸਨ, ਇਸਰਾਏਲ ਦੇ ਹੱਥ ਵਿੱਚ ਆ ਗਏ ਅਤੇ ਇਸਰਾਏਲ ਨੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਵੀ ਫ਼ਲਿਸਤੀਆਂ ਦੇ ਹੱਥੋਂ ਛੁਡਾ ਲਿਆ ਅਤੇ ਇਸਰਾਏਲ ਅਤੇ ਅਮੋਰੀਆਂ ਵਿਚਕਾਰ ਮੇਲ ਹੋਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.