11ਇਸਰਾਏਲ ਦੇ ਮਨੁੱਖ ਮਿਸਪਾਹ ਤੋਂ ਨਿੱਕਲ ਕੇ ਫ਼ਲਿਸਤੀਆਂ ਦਾ ਪਿੱਛਾ ਕਰਦੇ ਹੋਏ ਬੈਤ-ਕਰ ਦੇ ਹੇਠਾਂ ਤੱਕ ਉਹਨਾਂ ਨੂੰ ਮਾਰਦੇ ਗਏ।
12ਤਦ ਸਮੂਏਲ ਨੇ ਇੱਕ ਪੱਥਰ ਲਿਆ ਅਤੇ ਮਿਸਪਾਹ ਅਤੇ ਸ਼ੇਨ ਦੇ ਵਿਚਕਾਰ ਖੜ੍ਹਾ ਕੀਤਾ। ਉਸਨੇ ਇਸਦਾ ਨਾਮ ਅਬੇਨੇਜ਼ਰ ਰੱਖਿਆ, ਅਤੇ ਬੋਲਿਆ “ਇੱਥੋ ਤੱਕ ਯਾਹਵੇਹ ਨੇ ਸਾਡੀ ਮਦਦ ਕੀਤੀ ਹੈ।”
13ਤਾਂ ਫ਼ਲਿਸਤੀ ਹਾਰ ਗਏ ਅਤੇ ਉਹ ਇਸਰਾਏਲ ਦੀਆਂ ਹੱਦਾਂ ਵਿੱਚ ਫਿਰ ਕਦੇ ਨਾ ਆਏ। ਸਮੂਏਲ ਦੇ ਜੀਵਨ ਕਾਲ ਦੌਰਾਨ, ਯਾਹਵੇਹ ਦਾ ਹੱਥ ਫ਼ਲਿਸਤੀਆਂ ਦੇ ਵਿਰੁੱਧ ਰਿਹਾ।
14ਏਕਰੋਨ ਤੋਂ ਲੈ ਕੇ ਗਾਥ ਤੱਕ ਜਿਹੜੇ ਕਸਬੇ ਫ਼ਲਿਸਤੀਆਂ ਨੇ ਇਸਰਾਏਲ ਤੋਂ ਖੋਹ ਲਏ ਸਨ, ਇਸਰਾਏਲ ਦੇ ਹੱਥ ਵਿੱਚ ਆ ਗਏ ਅਤੇ ਇਸਰਾਏਲ ਨੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਵੀ ਫ਼ਲਿਸਤੀਆਂ ਦੇ ਹੱਥੋਂ ਛੁਡਾ ਲਿਆ ਅਤੇ ਇਸਰਾਏਲ ਅਤੇ ਅਮੋਰੀਆਂ ਵਿਚਕਾਰ ਮੇਲ ਹੋਇਆ।
15ਸਮੂਏਲ ਸਾਰੀ ਉਮਰ ਇਸਰਾਏਲ ਦਾ ਨਿਆਂ ਕਰਦਾ ਰਿਹਾ।