13ਤਾਂ ਫ਼ਲਿਸਤੀ ਹਾਰ ਗਏ ਅਤੇ ਉਹ ਇਸਰਾਏਲ ਦੀਆਂ ਹੱਦਾਂ ਵਿੱਚ ਫਿਰ ਕਦੇ ਨਾ ਆਏ। ਸਮੂਏਲ ਦੇ ਜੀਵਨ ਕਾਲ ਦੌਰਾਨ, ਯਾਹਵੇਹ ਦਾ ਹੱਥ ਫ਼ਲਿਸਤੀਆਂ ਦੇ ਵਿਰੁੱਧ ਰਿਹਾ।
14ਏਕਰੋਨ ਤੋਂ ਲੈ ਕੇ ਗਾਥ ਤੱਕ ਜਿਹੜੇ ਕਸਬੇ ਫ਼ਲਿਸਤੀਆਂ ਨੇ ਇਸਰਾਏਲ ਤੋਂ ਖੋਹ ਲਏ ਸਨ, ਇਸਰਾਏਲ ਦੇ ਹੱਥ ਵਿੱਚ ਆ ਗਏ ਅਤੇ ਇਸਰਾਏਲ ਨੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਵੀ ਫ਼ਲਿਸਤੀਆਂ ਦੇ ਹੱਥੋਂ ਛੁਡਾ ਲਿਆ ਅਤੇ ਇਸਰਾਏਲ ਅਤੇ ਅਮੋਰੀਆਂ ਵਿਚਕਾਰ ਮੇਲ ਹੋਇਆ।
15ਸਮੂਏਲ ਸਾਰੀ ਉਮਰ ਇਸਰਾਏਲ ਦਾ ਨਿਆਂ ਕਰਦਾ ਰਿਹਾ।
16ਹਰ ਸਾਲ ਉਹ ਬੈਤਏਲ ਅਤੇ ਗਿਲਗਾਲ ਅਤੇ ਮਿਸਪਾਹ ਵਿੱਚ ਚੱਕਰ ਲਗਾ ਕੇ ਉਹਨਾਂ ਸਾਰੀਆਂ ਥਾਵਾਂ ਉੱਤੇ ਇਸਰਾਏਲ ਦਾ ਨਿਆਂ ਕਰਦਾ ਸੀ।
17ਪਰ ਉਹ ਹਮੇਸ਼ਾ ਰਾਮਾਹ ਨੂੰ ਮੁੜ ਜਾਂਦਾ ਸੀ ਜਿੱਥੇ ਉਸ ਦਾ ਘਰ ਸੀ ਅਤੇ ਉੱਥੇ ਉਹ ਇਸਰਾਏਲ ਦਾ ਨਿਆਂ ਕਰਦਾ ਸੀ ਅਤੇ ਉਸਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ।