1 ਸ਼ਮੂਏਲ 7

ਹਰ ਸਾਲ ਉਹ ਬੈਤਏਲ ਅਤੇ ਗਿਲਗਾਲ ਅਤੇ ਮਿਸਪਾਹ ਵਿੱਚ ਚੱਕਰ ਲਗਾ ਕੇ ਉਹਨਾਂ ਸਾਰੀਆਂ ਥਾਵਾਂ ਉੱਤੇ ਇਸਰਾਏਲ ਦਾ ਨਿਆਂ ਕਰਦਾ ਸੀ।

1 Samuel 7:16 (UKJV) And he went from year to year in circuit to Bethel, and Gilgal, and Mizpeh, and judged Israel in all those places.

14ਏਕਰੋਨ ਤੋਂ ਲੈ ਕੇ ਗਾਥ ਤੱਕ ਜਿਹੜੇ ਕਸਬੇ ਫ਼ਲਿਸਤੀਆਂ ਨੇ ਇਸਰਾਏਲ ਤੋਂ ਖੋਹ ਲਏ ਸਨ, ਇਸਰਾਏਲ ਦੇ ਹੱਥ ਵਿੱਚ ਆ ਗਏ ਅਤੇ ਇਸਰਾਏਲ ਨੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਵੀ ਫ਼ਲਿਸਤੀਆਂ ਦੇ ਹੱਥੋਂ ਛੁਡਾ ਲਿਆ ਅਤੇ ਇਸਰਾਏਲ ਅਤੇ ਅਮੋਰੀਆਂ ਵਿਚਕਾਰ ਮੇਲ ਹੋਇਆ।

15ਸਮੂਏਲ ਸਾਰੀ ਉਮਰ ਇਸਰਾਏਲ ਦਾ ਨਿਆਂ ਕਰਦਾ ਰਿਹਾ।

16ਹਰ ਸਾਲ ਉਹ ਬੈਤਏਲ ਅਤੇ ਗਿਲਗਾਲ ਅਤੇ ਮਿਸਪਾਹ ਵਿੱਚ ਚੱਕਰ ਲਗਾ ਕੇ ਉਹਨਾਂ ਸਾਰੀਆਂ ਥਾਵਾਂ ਉੱਤੇ ਇਸਰਾਏਲ ਦਾ ਨਿਆਂ ਕਰਦਾ ਸੀ।

17ਪਰ ਉਹ ਹਮੇਸ਼ਾ ਰਾਮਾਹ ਨੂੰ ਮੁੜ ਜਾਂਦਾ ਸੀ ਜਿੱਥੇ ਉਸ ਦਾ ਘਰ ਸੀ ਅਤੇ ਉੱਥੇ ਉਹ ਇਸਰਾਏਲ ਦਾ ਨਿਆਂ ਕਰਦਾ ਸੀ ਅਤੇ ਉਸਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.