1 ਸ਼ਮੂਏਲ 9

ਉਹਨਾਂ ਨੇ ਉੱਤਰ ਦਿੱਤਾ, “ਹਾਂ ਜੀ ਉਹ ਹੈ, ਉਹ ਤੁਹਾਡੇ ਤੋਂ ਅੱਗੇ ਹੀ ਹੈ। ਹੁਣ ਜਲਦੀ ਕਰੋ; ਉਹ ਅੱਜ ਹੀ ਸਾਡੇ ਸ਼ਹਿਰ ਆਇਆ ਹੈ, ਕਿਉਂਕਿ ਅੱਜ ਦੇ ਦਿਨ ਲੋਕ ਉੱਚੇ ਸਥਾਨ ਉੱਤੇ ਬਲੀ ਚੜ੍ਹਾਉਂਦੇ ਹਨ।

1 Samuel 9:12 (UKJV) And they answered them, and said, He is; behold, he is before you: make haste now, for he came to day to the city; for there is a sacrifice of the people to day in the high place:

10ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, “ਚੰਗੀ ਗੱਲ ਹੈ। ਆਉ, ਅਸੀਂ ਚੱਲੀਏ।” ਇਸ ਲਈ ਉਹ ਉਸ ਨਗਰ ਵੱਲ ਤੁਰ ਪਏ ਜਿੱਥੇ ਪਰਮੇਸ਼ਵਰ ਦਾ ਬੰਦਾ ਸੀ।

11ਜਦੋਂ ਉਹ ਪਹਾੜੀ ਉੱਤੇ ਨਗਰ ਨੂੰ ਜਾ ਰਹੇ ਸਨ ਤਾਂ ਉਹਨਾਂ ਨੂੰ ਕੁਝ ਮੁਟਿਆਰਾਂ ਮਿਲੀਆਂ ਜੋ ਪਾਣੀ ਭਰਨ ਆਈਆਂ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਪੁੱਛਿਆ, “ਕੀ ਦਰਸ਼ੀ ਇੱਥੇ ਹੈ?”

12ਉਹਨਾਂ ਨੇ ਉੱਤਰ ਦਿੱਤਾ, “ਹਾਂ ਜੀ ਉਹ ਹੈ, ਉਹ ਤੁਹਾਡੇ ਤੋਂ ਅੱਗੇ ਹੀ ਹੈ। ਹੁਣ ਜਲਦੀ ਕਰੋ; ਉਹ ਅੱਜ ਹੀ ਸਾਡੇ ਸ਼ਹਿਰ ਆਇਆ ਹੈ, ਕਿਉਂਕਿ ਅੱਜ ਦੇ ਦਿਨ ਲੋਕ ਉੱਚੇ ਸਥਾਨ ਉੱਤੇ ਬਲੀ ਚੜ੍ਹਾਉਂਦੇ ਹਨ।

13ਜਿਵੇਂ ਹੀ ਤੁਸੀਂ ਨਗਰ ਵਿੱਚ ਵੜੋਂਗੇ, ਤੁਸੀਂ ਉਸ ਨੂੰ ਉਸ ਉੱਚੇ ਸਥਾਨ ਉੱਤੇ ਖਾਣ ਲਈ ਜਾਣ ਤੋਂ ਪਹਿਲਾਂ ਤੁਰੰਤ ਮਿਲ ਲਵੋ। ਕਿਉਂਕਿ ਜਦੋਂ ਤੱਕ ਉਹ ਨਹੀਂ ਆਉਂਦਾ ਲੋਕ ਖਾਣਾ ਸ਼ੁਰੂ ਨਹੀਂ ਕਰਨਗੇ, ਇਸ ਲਈ ਕਿਉਂ ਜੋ ਉਹ ਬਲੀਦਾਨ ਨੂੰ ਅਸੀਸ ਦਿੰਦਾ ਹੈ; ਇਸ ਤੋਂ ਬਾਅਦ, ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ ਉਹ ਖਾਣਾ ਖਾਂਦੇ ਹਨ। ਹੁਣ ਉੱਪਰ ਜਾਓ; ਕਿਉਂ ਜੋ ਅੱਜ ਹੀ ਤੁਸੀਂ ਉਸਨੂੰ ਮਿਲੋਗੇ।”

14ਉਹ ਨਗਰ ਨੂੰ ਚੜ੍ਹੇ ਅਤੇ ਉਸ ਵਿੱਚ ਵੜਦਿਆਂ ਹੀ ਸਮੂਏਲ ਉੱਚੇ ਸਥਾਨ ਨੂੰ ਜਾਣ ਲਈ ਉਹਨਾਂ ਦੇ ਸਾਹਮਣੇ ਬਾਹਰ ਨਿੱਕਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.