11ਜਦੋਂ ਉਹ ਪਹਾੜੀ ਉੱਤੇ ਨਗਰ ਨੂੰ ਜਾ ਰਹੇ ਸਨ ਤਾਂ ਉਹਨਾਂ ਨੂੰ ਕੁਝ ਮੁਟਿਆਰਾਂ ਮਿਲੀਆਂ ਜੋ ਪਾਣੀ ਭਰਨ ਆਈਆਂ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਪੁੱਛਿਆ, “ਕੀ ਦਰਸ਼ੀ ਇੱਥੇ ਹੈ?”
12ਉਹਨਾਂ ਨੇ ਉੱਤਰ ਦਿੱਤਾ, “ਹਾਂ ਜੀ ਉਹ ਹੈ, ਉਹ ਤੁਹਾਡੇ ਤੋਂ ਅੱਗੇ ਹੀ ਹੈ। ਹੁਣ ਜਲਦੀ ਕਰੋ; ਉਹ ਅੱਜ ਹੀ ਸਾਡੇ ਸ਼ਹਿਰ ਆਇਆ ਹੈ, ਕਿਉਂਕਿ ਅੱਜ ਦੇ ਦਿਨ ਲੋਕ ਉੱਚੇ ਸਥਾਨ ਉੱਤੇ ਬਲੀ ਚੜ੍ਹਾਉਂਦੇ ਹਨ।
13ਜਿਵੇਂ ਹੀ ਤੁਸੀਂ ਨਗਰ ਵਿੱਚ ਵੜੋਂਗੇ, ਤੁਸੀਂ ਉਸ ਨੂੰ ਉਸ ਉੱਚੇ ਸਥਾਨ ਉੱਤੇ ਖਾਣ ਲਈ ਜਾਣ ਤੋਂ ਪਹਿਲਾਂ ਤੁਰੰਤ ਮਿਲ ਲਵੋ। ਕਿਉਂਕਿ ਜਦੋਂ ਤੱਕ ਉਹ ਨਹੀਂ ਆਉਂਦਾ ਲੋਕ ਖਾਣਾ ਸ਼ੁਰੂ ਨਹੀਂ ਕਰਨਗੇ, ਇਸ ਲਈ ਕਿਉਂ ਜੋ ਉਹ ਬਲੀਦਾਨ ਨੂੰ ਅਸੀਸ ਦਿੰਦਾ ਹੈ; ਇਸ ਤੋਂ ਬਾਅਦ, ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ ਉਹ ਖਾਣਾ ਖਾਂਦੇ ਹਨ। ਹੁਣ ਉੱਪਰ ਜਾਓ; ਕਿਉਂ ਜੋ ਅੱਜ ਹੀ ਤੁਸੀਂ ਉਸਨੂੰ ਮਿਲੋਗੇ।”
14ਉਹ ਨਗਰ ਨੂੰ ਚੜ੍ਹੇ ਅਤੇ ਉਸ ਵਿੱਚ ਵੜਦਿਆਂ ਹੀ ਸਮੂਏਲ ਉੱਚੇ ਸਥਾਨ ਨੂੰ ਜਾਣ ਲਈ ਉਹਨਾਂ ਦੇ ਸਾਹਮਣੇ ਬਾਹਰ ਨਿੱਕਲਿਆ।
15ਹੁਣ ਸ਼ਾਊਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ, ਯਾਹਵੇਹ ਨੇ ਸਮੂਏਲ ਨੂੰ ਇਹ ਆਖ ਦਿੱਤਾ ਸੀ: