8ਨੌਕਰ ਨੇ ਸ਼ਾਊਲ ਨੂੰ ਫੇਰ ਉੱਤਰ ਦਿੱਤਾ। “ਦੇਖੋ,” ਉਸਨੇ ਕਿਹਾ, “ਮੇਰੇ ਕੋਲ ਚਾਂਦੀ ਦਾ ਇੱਕ ਚੌਥਾਈ ਸ਼ੈਕੇਲ ਹੈ। ਮੈਂ ਇਹ ਪਰਮੇਸ਼ਵਰ ਦੇ ਬੰਦੇ ਨੂੰ ਦੇ ਦਿਆਂਗਾ ਤਾਂ ਜੋ ਉਹ ਸਾਨੂੰ ਦੱਸੇ ਕਿ ਸਾਨੂੰ ਕਿਹੜਾ ਰਾਹ ਲੈਣਾ ਚਾਹੀਦਾ ਹੈ।”
9(ਪਹਿਲਾਂ ਇਸਰਾਏਲ ਵਿੱਚ, ਜੇ ਕੋਈ ਪਰਮੇਸ਼ਵਰ ਤੋਂ ਪੁੱਛਣ ਜਾਂਦਾ ਸੀ, ਤਾਂ ਉਹ ਆਖਦੇ ਸਨ, “ਆਓ, ਅਸੀਂ ਦਰਸ਼ੀ ਕੋਲ ਚੱਲੀਏ,” ਕਿਉਂਕਿ ਅੱਜ ਦੇ ਨਬੀ ਨੂੰ ਪਹਿਲਾਂ ਦਰਸ਼ੀ ਕਿਹਾ ਜਾਂਦਾ ਸੀ।)
10ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, “ਚੰਗੀ ਗੱਲ ਹੈ। ਆਉ, ਅਸੀਂ ਚੱਲੀਏ।” ਇਸ ਲਈ ਉਹ ਉਸ ਨਗਰ ਵੱਲ ਤੁਰ ਪਏ ਜਿੱਥੇ ਪਰਮੇਸ਼ਵਰ ਦਾ ਬੰਦਾ ਸੀ।
11ਜਦੋਂ ਉਹ ਪਹਾੜੀ ਉੱਤੇ ਨਗਰ ਨੂੰ ਜਾ ਰਹੇ ਸਨ ਤਾਂ ਉਹਨਾਂ ਨੂੰ ਕੁਝ ਮੁਟਿਆਰਾਂ ਮਿਲੀਆਂ ਜੋ ਪਾਣੀ ਭਰਨ ਆਈਆਂ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਪੁੱਛਿਆ, “ਕੀ ਦਰਸ਼ੀ ਇੱਥੇ ਹੈ?”
12ਉਹਨਾਂ ਨੇ ਉੱਤਰ ਦਿੱਤਾ, “ਹਾਂ ਜੀ ਉਹ ਹੈ, ਉਹ ਤੁਹਾਡੇ ਤੋਂ ਅੱਗੇ ਹੀ ਹੈ। ਹੁਣ ਜਲਦੀ ਕਰੋ; ਉਹ ਅੱਜ ਹੀ ਸਾਡੇ ਸ਼ਹਿਰ ਆਇਆ ਹੈ, ਕਿਉਂਕਿ ਅੱਜ ਦੇ ਦਿਨ ਲੋਕ ਉੱਚੇ ਸਥਾਨ ਉੱਤੇ ਬਲੀ ਚੜ੍ਹਾਉਂਦੇ ਹਨ।