1ਉੱਥੇ ਇੱਕ ਬਿਨਯਾਮੀਨੀ ਸੀ, ਜਿਸ ਦਾ ਨਾਮ ਕੀਸ਼ ਜੋ ਅਬੀਏਲ ਦਾ ਪੁੱਤਰ ਜੋ ਸਰੂਰ ਦਾ ਪੁੱਤਰ ਜੋ ਬਕੋਰਥ ਦਾ ਪੁੱਤਰ ਜੋ ਅਫਿਆਹ ਦਾ ਪੁੱਤਰ ਸੀ ਅਤੇ ਇਹ ਬਿਨਯਾਮੀਨੀ ਵੱਡਾ ਸੂਰਮਾ ਸੀ।
2ਕੀਸ਼ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸ਼ਾਊਲ ਸੀ, ਇਸਰਾਏਲ ਵਿੱਚ ਉਸ ਨਾਲੋਂ ਸੋਹਣਾ ਮਨੁੱਖ ਹੋਰ ਕੋਈ ਨਹੀਂ ਸੀ ਅਤੇ ਉਹ ਸਾਰਿਆ ਨਾਲੋਂ ਉੱਚਾ ਸੀ।
3ਸ਼ਾਊਲ ਦੇ ਪਿਤਾ ਕੀਸ਼ ਦੀਆਂ ਗਧੀਆਂ ਗੁਆਚ ਗਈਆਂ ਇਸ ਲਈ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਆਖਿਆ, “ਆਪਣਿਆ ਸੇਵਕਾਂ ਵਿੱਚੋਂ ਇੱਕ ਨੂੰ ਆਪਣੇ ਨਾਲ ਲੈ ਜਾ ਅਤੇ ਗਧੀਆ ਲੱਭ।”
4ਇਸ ਲਈ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚੋਂ ਅਤੇ ਸ਼ਲੀਸ਼ਾਹ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚੋਂ ਦੀ ਲੰਘਿਆ, ਪਰ ਉਹ ਉਹਨਾਂ ਨੂੰ ਨਾ ਲੱਭੀਆਂ। ਤਦ ਉਹ ਸ਼ਾਲੇਮ ਦੇ ਜ਼ਿਲ੍ਹੇ ਵਿੱਚ ਚਲੇ ਗਏ, ਪਰ ਗਧੀਆਂ ਉੱਥੇ ਵੀ ਨਹੀਂ ਸਨ। ਫਿਰ ਉਹ ਬਿਨਯਾਮੀਨੀਆਂ ਦੇ ਇਲਾਕੇ ਵਿੱਚੋਂ ਆਏ, ਪਰ ਉਹ ਉਹਨਾਂ ਨੂੰ ਉੱਥੇ ਵੀ ਨਾ ਲੱਭੀਆਂ।