1 ਸ਼ਮੂਏਲ 9

ਇਸ ਲਈ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚੋਂ ਅਤੇ ਸ਼ਲੀਸ਼ਾਹ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚੋਂ ਦੀ ਲੰਘਿਆ, ਪਰ ਉਹ ਉਹਨਾਂ ਨੂੰ ਨਾ ਲੱਭੀਆਂ। ਤਦ ਉਹ ਸ਼ਾਲੇਮ ਦੇ ਜ਼ਿਲ੍ਹੇ ਵਿੱਚ ਚਲੇ ਗਏ, ਪਰ ਗਧੀਆਂ ਉੱਥੇ ਵੀ ਨਹੀਂ ਸਨ। ਫਿਰ ਉਹ ਬਿਨਯਾਮੀਨੀਆਂ ਦੇ ਇਲਾਕੇ ਵਿੱਚੋਂ ਆਏ, ਪਰ ਉਹ ਉਹਨਾਂ ਨੂੰ ਉੱਥੇ ਵੀ ਨਾ ਲੱਭੀਆਂ।

1 Samuel 9:4 (UKJV) And he passed through mount Ephraim, and passed through the land of Shalisha, but they found them not: then they passed through the land of Shalim, and there they were not: and he passed through the land of the Benjamites, but they found them not.

2ਕੀਸ਼ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸ਼ਾਊਲ ਸੀ, ਇਸਰਾਏਲ ਵਿੱਚ ਉਸ ਨਾਲੋਂ ਸੋਹਣਾ ਮਨੁੱਖ ਹੋਰ ਕੋਈ ਨਹੀਂ ਸੀ ਅਤੇ ਉਹ ਸਾਰਿਆ ਨਾਲੋਂ ਉੱਚਾ ਸੀ।

3ਸ਼ਾਊਲ ਦੇ ਪਿਤਾ ਕੀਸ਼ ਦੀਆਂ ਗਧੀਆਂ ਗੁਆਚ ਗਈਆਂ ਇਸ ਲਈ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਆਖਿਆ, “ਆਪਣਿਆ ਸੇਵਕਾਂ ਵਿੱਚੋਂ ਇੱਕ ਨੂੰ ਆਪਣੇ ਨਾਲ ਲੈ ਜਾ ਅਤੇ ਗਧੀਆ ਲੱਭ।”

4ਇਸ ਲਈ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚੋਂ ਅਤੇ ਸ਼ਲੀਸ਼ਾਹ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚੋਂ ਦੀ ਲੰਘਿਆ, ਪਰ ਉਹ ਉਹਨਾਂ ਨੂੰ ਨਾ ਲੱਭੀਆਂ। ਤਦ ਉਹ ਸ਼ਾਲੇਮ ਦੇ ਜ਼ਿਲ੍ਹੇ ਵਿੱਚ ਚਲੇ ਗਏ, ਪਰ ਗਧੀਆਂ ਉੱਥੇ ਵੀ ਨਹੀਂ ਸਨ। ਫਿਰ ਉਹ ਬਿਨਯਾਮੀਨੀਆਂ ਦੇ ਇਲਾਕੇ ਵਿੱਚੋਂ ਆਏ, ਪਰ ਉਹ ਉਹਨਾਂ ਨੂੰ ਉੱਥੇ ਵੀ ਨਾ ਲੱਭੀਆਂ।

5ਜਦੋਂ ਉਹ ਸੂਫ਼ ਦੇ ਜ਼ਿਲ੍ਹੇ ਵਿੱਚ ਪਹੁੰਚੇ ਤਾਂ ਸ਼ਾਊਲ ਨੇ ਆਪਣੇ ਨਾਲ ਦੇ ਨੌਕਰ ਨੂੰ ਕਿਹਾ, “ਚੱਲੋ, ਅਸੀਂ ਵਾਪਸ ਮੁੜ ਚੱਲੀਏ ਨਹੀਂ ਤਾਂ ਮੇਰਾ ਪਿਤਾ ਗਧੀਆਂ ਬਾਰੇ ਸੋਚਣਾ ਛੱਡ ਕੇ ਅਤੇ ਸਾਡੀ ਚਿੰਤਾ ਕਰਨ ਲੱਗ ਜਾਵੇਗਾ।”

6ਪਰ ਨੌਕਰ ਨੇ ਉੱਤਰ ਦਿੱਤਾ, “ਵੇਖੋ, ਇਸ ਨਗਰ ਵਿੱਚ ਇੱਕ ਪਰਮੇਸ਼ਵਰ ਦਾ ਮਨੁੱਖ ਹੈ। ਉਹ ਬਹੁਤ ਸਤਿਕਾਰਯੋਗ ਹੈ, ਅਤੇ ਉਹ ਜੋ ਵੀ ਕਹਿੰਦਾ ਹੈ ਉਹ ਸੱਚ ਹੁੰਦਾ ਹੈ। ਚਲੋ, ਹੁਣ ਉੱਥੇ ਚੱਲੀਏ। ਸ਼ਾਇਦ ਉਹ ਸਾਨੂੰ ਦੱਸੇਗਾ, ਸਾਨੂੰ ਕੀ ਕਰਨਾ ਚਾਹੀਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.