1 ਸ਼ਮੂਏਲ 9

ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, “ਜੇ ਅਸੀਂ ਚੱਲੀਏ, ਤਾਂ ਅਸੀਂ ਉਸ ਲਈ ਕੀ ਲੈ ਕੇ ਜਾਈਏ? ਸਾਡਿਆ ਭਾਂਡਿਆਂ ਵਿੱਚ ਰੋਟੀ ਵੀ ਖਤਮ ਹੋ ਗਈ ਹੈ। ਸਾਡੇ ਕੋਲ ਪਰਮੇਸ਼ਵਰ ਦੇ ਬੰਦੇ ਨੂੰ ਦੇਣ ਲਈ ਕੋਈ ਤੋਹਫ਼ਾ ਨਹੀਂ ਹੈ। ਸਾਡੇ ਕੋਲ ਕੀ ਹੈ?”

1 Samuel 9:7 (UKJV) Then said Saul to his servant, But, behold, if we go, what shall we bring the man? for the bread is spent in our vessels, and there is not a present to bring to the man of God: what have we?

5ਜਦੋਂ ਉਹ ਸੂਫ਼ ਦੇ ਜ਼ਿਲ੍ਹੇ ਵਿੱਚ ਪਹੁੰਚੇ ਤਾਂ ਸ਼ਾਊਲ ਨੇ ਆਪਣੇ ਨਾਲ ਦੇ ਨੌਕਰ ਨੂੰ ਕਿਹਾ, “ਚੱਲੋ, ਅਸੀਂ ਵਾਪਸ ਮੁੜ ਚੱਲੀਏ ਨਹੀਂ ਤਾਂ ਮੇਰਾ ਪਿਤਾ ਗਧੀਆਂ ਬਾਰੇ ਸੋਚਣਾ ਛੱਡ ਕੇ ਅਤੇ ਸਾਡੀ ਚਿੰਤਾ ਕਰਨ ਲੱਗ ਜਾਵੇਗਾ।”

6ਪਰ ਨੌਕਰ ਨੇ ਉੱਤਰ ਦਿੱਤਾ, “ਵੇਖੋ, ਇਸ ਨਗਰ ਵਿੱਚ ਇੱਕ ਪਰਮੇਸ਼ਵਰ ਦਾ ਮਨੁੱਖ ਹੈ। ਉਹ ਬਹੁਤ ਸਤਿਕਾਰਯੋਗ ਹੈ, ਅਤੇ ਉਹ ਜੋ ਵੀ ਕਹਿੰਦਾ ਹੈ ਉਹ ਸੱਚ ਹੁੰਦਾ ਹੈ। ਚਲੋ, ਹੁਣ ਉੱਥੇ ਚੱਲੀਏ। ਸ਼ਾਇਦ ਉਹ ਸਾਨੂੰ ਦੱਸੇਗਾ, ਸਾਨੂੰ ਕੀ ਕਰਨਾ ਚਾਹੀਦਾ ਹੈ।”

7ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, “ਜੇ ਅਸੀਂ ਚੱਲੀਏ, ਤਾਂ ਅਸੀਂ ਉਸ ਲਈ ਕੀ ਲੈ ਕੇ ਜਾਈਏ? ਸਾਡਿਆ ਭਾਂਡਿਆਂ ਵਿੱਚ ਰੋਟੀ ਵੀ ਖਤਮ ਹੋ ਗਈ ਹੈ। ਸਾਡੇ ਕੋਲ ਪਰਮੇਸ਼ਵਰ ਦੇ ਬੰਦੇ ਨੂੰ ਦੇਣ ਲਈ ਕੋਈ ਤੋਹਫ਼ਾ ਨਹੀਂ ਹੈ। ਸਾਡੇ ਕੋਲ ਕੀ ਹੈ?”

8ਨੌਕਰ ਨੇ ਸ਼ਾਊਲ ਨੂੰ ਫੇਰ ਉੱਤਰ ਦਿੱਤਾ। “ਦੇਖੋ,” ਉਸਨੇ ਕਿਹਾ, “ਮੇਰੇ ਕੋਲ ਚਾਂਦੀ ਦਾ ਇੱਕ ਚੌਥਾਈ ਸ਼ੈਕੇਲ ਹੈ। ਮੈਂ ਇਹ ਪਰਮੇਸ਼ਵਰ ਦੇ ਬੰਦੇ ਨੂੰ ਦੇ ਦਿਆਂਗਾ ਤਾਂ ਜੋ ਉਹ ਸਾਨੂੰ ਦੱਸੇ ਕਿ ਸਾਨੂੰ ਕਿਹੜਾ ਰਾਹ ਲੈਣਾ ਚਾਹੀਦਾ ਹੈ।”

9(ਪਹਿਲਾਂ ਇਸਰਾਏਲ ਵਿੱਚ, ਜੇ ਕੋਈ ਪਰਮੇਸ਼ਵਰ ਤੋਂ ਪੁੱਛਣ ਜਾਂਦਾ ਸੀ, ਤਾਂ ਉਹ ਆਖਦੇ ਸਨ, “ਆਓ, ਅਸੀਂ ਦਰਸ਼ੀ ਕੋਲ ਚੱਲੀਏ,” ਕਿਉਂਕਿ ਅੱਜ ਦੇ ਨਬੀ ਨੂੰ ਪਹਿਲਾਂ ਦਰਸ਼ੀ ਕਿਹਾ ਜਾਂਦਾ ਸੀ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.