1 ਥੱਸਲੁਨੀਕੀਆਂ 2

ਅਤੇ ਅਸੀਂ ਵੀ ਪਰਮੇਸ਼ਵਰ ਦਾ ਨਿਰੰਤਰ ਧੰਨਵਾਦ ਕਰਦੇ ਹਾਂ ਕਿਉਂਕਿ, ਜਦੋਂ ਤੁਹਾਨੂੰ ਪਰਮੇਸ਼ਵਰ ਦਾ ਬਚਨ ਸਾਡੇ ਕੋਲੋਂ ਮਿਲਿਆ, ਜੋ ਤੁਸੀਂ ਸਾਡੇ ਤੋਂ ਸੁਣਿਆ, ਤਾਂ ਤੁਸੀਂ ਉਸ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ-ਮੁੱਚੀ ਪਰਮੇਸ਼ਵਰ ਦਾ ਬਚਨ ਹੈ ਮੰਨ ਕੇ ਸਵੀਕਾਰ ਕੀਤਾ, ਜੋ ਸੱਚ-ਮੁੱਚ ਤੁਹਾਡੇ ਵਿਸ਼ਵਾਸੀਆਂ ਵਿੱਚ ਕੰਮ ਵੀ ਕਰਦਾ ਹੈ।

1 Thessalonians 2:13 (UKJV) For this cause also thank we God without ceasing, because, when all of you received the word of God which all of you heard of us, all of you received it not as the word of men, but as it is in truth, the word of God, which effectually works also in you that believe.

11ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਵਿੱਚੋਂ ਹਰ ਇੱਕ ਨਾਲ ਉਸੇ ਤਰ੍ਹਾਂ ਪੇਸ਼ ਆਏ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਨਾਲ ਪੇਸ਼ ਆਉਂਦਾ ਹੈ,

12ਅਸੀਂ ਤੁਹਾਨੂੰ ਉਤਸ਼ਾਹਿਤ, ਦਿਲਾਸਾ ਅਤੇ ਪਰਮੇਸ਼ਵਰ ਦੇ ਯੋਗ ਜੀਵਨ ਬਤੀਤ ਕਰਨ ਦੀ ਬੇਨਤੀ ਕਰਦੇ ਹਾਂ, ਜੋ ਤੁਹਾਨੂੰ ਉਸ ਦੇ ਰਾਜ ਅਤੇ ਮਹਿਮਾ ਵਿੱਚ ਬੁਲਾਉਂਦਾ ਹੈ।

13ਅਤੇ ਅਸੀਂ ਵੀ ਪਰਮੇਸ਼ਵਰ ਦਾ ਨਿਰੰਤਰ ਧੰਨਵਾਦ ਕਰਦੇ ਹਾਂ ਕਿਉਂਕਿ, ਜਦੋਂ ਤੁਹਾਨੂੰ ਪਰਮੇਸ਼ਵਰ ਦਾ ਬਚਨ ਸਾਡੇ ਕੋਲੋਂ ਮਿਲਿਆ, ਜੋ ਤੁਸੀਂ ਸਾਡੇ ਤੋਂ ਸੁਣਿਆ, ਤਾਂ ਤੁਸੀਂ ਉਸ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ-ਮੁੱਚੀ ਪਰਮੇਸ਼ਵਰ ਦਾ ਬਚਨ ਹੈ ਮੰਨ ਕੇ ਸਵੀਕਾਰ ਕੀਤਾ, ਜੋ ਸੱਚ-ਮੁੱਚ ਤੁਹਾਡੇ ਵਿਸ਼ਵਾਸੀਆਂ ਵਿੱਚ ਕੰਮ ਵੀ ਕਰਦਾ ਹੈ।

14ਹੇ ਭਰਾਵੋ ਅਤੇ ਭੈਣੋ, ਤੁਸੀਂ ਪਰਮੇਸ਼ਵਰ ਦੀਆਂ ਉਹਨਾਂ ਕਲੀਸਿਆਵਾਂ ਵਰਗੇ ਹੋਏ ਹੋ, ਜਿਹੜੀਆਂ ਮਸੀਹ ਯਿਸ਼ੂ ਦੀਆਂ ਯਹੂਦਿਯਾ ਪ੍ਰਾਂਤ ਵਿੱਚ ਹਨ: ਇਸ ਲਈ ਜੋ ਉਹਨਾਂ ਵਾਂਗੂੰ ਤੁਸੀਂ ਵੀ ਆਪਣੀ ਕੌਮ ਵਾਲਿਆਂ ਦੇ ਹੱਥੋਂ ਉਸੇ ਤਰ੍ਹਾਂ ਦੁੱਖ ਝੱਲੇ ਸਨ, ਜਿਵੇਂ ਉਹਨਾਂ ਨੇ ਯਹੂਦੀਆਂ ਕੋਲੋਂ ਝੱਲੇ ਸਨ।

15ਜਿਹਨਾਂ ਯਹੂਦੀਆਂ ਨੇ ਪ੍ਰਭੂ ਯਿਸ਼ੂ ਅਤੇ ਨਬੀਆਂ ਨੂੰ ਮਾਰਿਆ ਅਤੇ ਸਾਨੂੰ ਬਾਹਰ ਕੱਢ ਦਿੱਤਾ। ਉਹ ਪਰਮੇਸ਼ਵਰ ਨੂੰ ਨਾਰਾਜ਼ ਕਰਦੇ ਹਨ ਅਤੇ ਹਰ ਕਿਸੇ ਨਾਲ ਵੈਰ ਰੱਖਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.