9ਹੇ ਭਰਾਵੋ ਅਤੇ ਭੈਣੋ, ਯਕੀਨਨ ਤੁਹਾਨੂੰ ਯਾਦ ਹੋਵੇਗਾ, ਸਾਡੀ ਮਿਹਨਤ ਅਤੇ ਮੁਸ਼ਕਲ; ਅਸੀਂ ਤੁਹਾਡੇ ਲਈ ਪਰਮੇਸ਼ਵਰ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹੋਏ ਕਿਸੇ ਉੱਤੇ ਬੋਝ ਨਾ ਬਣਨ ਲਈ ਦਿਨ-ਰਾਤ ਮਿਹਨਤ ਕੀਤੀ।
10ਤੁਸੀਂ ਗਵਾਹ ਹੋ, ਅਤੇ ਪਰਮੇਸ਼ਵਰ ਵੀ, ਕਿ ਅਸੀਂ ਤੁਹਾਡੇ ਸਾਰੇ ਵਿਸ਼ਵਾਸੀਆਂ ਦੇ ਪ੍ਰਤੀ ਕਿੰਨ੍ਹੇ ਪਵਿੱਤਰ, ਧਰਮੀ ਅਤੇ ਨਿਰਦੋਸ਼ ਰਹਿਤ ਸੀ।
11ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਵਿੱਚੋਂ ਹਰ ਇੱਕ ਨਾਲ ਉਸੇ ਤਰ੍ਹਾਂ ਪੇਸ਼ ਆਏ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਨਾਲ ਪੇਸ਼ ਆਉਂਦਾ ਹੈ,
12ਅਸੀਂ ਤੁਹਾਨੂੰ ਉਤਸ਼ਾਹਿਤ, ਦਿਲਾਸਾ ਅਤੇ ਪਰਮੇਸ਼ਵਰ ਦੇ ਯੋਗ ਜੀਵਨ ਬਤੀਤ ਕਰਨ ਦੀ ਬੇਨਤੀ ਕਰਦੇ ਹਾਂ, ਜੋ ਤੁਹਾਨੂੰ ਉਸ ਦੇ ਰਾਜ ਅਤੇ ਮਹਿਮਾ ਵਿੱਚ ਬੁਲਾਉਂਦਾ ਹੈ।
13ਅਤੇ ਅਸੀਂ ਵੀ ਪਰਮੇਸ਼ਵਰ ਦਾ ਨਿਰੰਤਰ ਧੰਨਵਾਦ ਕਰਦੇ ਹਾਂ ਕਿਉਂਕਿ, ਜਦੋਂ ਤੁਹਾਨੂੰ ਪਰਮੇਸ਼ਵਰ ਦਾ ਬਚਨ ਸਾਡੇ ਕੋਲੋਂ ਮਿਲਿਆ, ਜੋ ਤੁਸੀਂ ਸਾਡੇ ਤੋਂ ਸੁਣਿਆ, ਤਾਂ ਤੁਸੀਂ ਉਸ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ-ਮੁੱਚੀ ਪਰਮੇਸ਼ਵਰ ਦਾ ਬਚਨ ਹੈ ਮੰਨ ਕੇ ਸਵੀਕਾਰ ਕੀਤਾ, ਜੋ ਸੱਚ-ਮੁੱਚ ਤੁਹਾਡੇ ਵਿਸ਼ਵਾਸੀਆਂ ਵਿੱਚ ਕੰਮ ਵੀ ਕਰਦਾ ਹੈ।