7ਇਸ ਦੀ ਬਜਾਏ, ਅਸੀਂ ਸੰਦੇਸ਼ਵਾਹਕ ਤੁਹਾਡੇ ਵਿਚਕਾਰ ਛੋਟੇ ਬੱਚਿਆਂ ਵਰਗੇ ਸੀ। ਜਿਵੇਂ ਇੱਕ ਮਾਂ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ, ਉਹ ਖੁਦ ਆਪਣੇ ਬੱਚਿਆਂ ਨੂੰ ਬਹੁਤ ਹੀ ਕੋਮਲਤਾ ਨਾਲ ਪਾਲਦੀ ਹੈ,
8ਇਸ ਲਈ ਅਸੀਂ ਤੁਹਾਡੀ ਦੇਖਭਾਲ ਕੀਤੀ। ਕਿਉਂਕਿ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਅਸੀਂ ਨਾ ਸਿਰਫ ਤੁਹਾਡੇ ਨਾਲ ਪਰਮੇਸ਼ਵਰ ਦੀ ਖੁਸ਼ਖ਼ਬਰੀ ਸਾਂਝੀ ਕੀਤੀ, ਬਲਕਿ ਸਾਡੀ ਜ਼ਿੰਦਗੀ ਵੀ ਤੁਹਾਡੇ ਨਾਲ ਸਾਂਝੀ ਕਰਦਿਆਂ ਖੁਸ਼ ਹੋਏ।
9ਹੇ ਭਰਾਵੋ ਅਤੇ ਭੈਣੋ, ਯਕੀਨਨ ਤੁਹਾਨੂੰ ਯਾਦ ਹੋਵੇਗਾ, ਸਾਡੀ ਮਿਹਨਤ ਅਤੇ ਮੁਸ਼ਕਲ; ਅਸੀਂ ਤੁਹਾਡੇ ਲਈ ਪਰਮੇਸ਼ਵਰ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹੋਏ ਕਿਸੇ ਉੱਤੇ ਬੋਝ ਨਾ ਬਣਨ ਲਈ ਦਿਨ-ਰਾਤ ਮਿਹਨਤ ਕੀਤੀ।
10ਤੁਸੀਂ ਗਵਾਹ ਹੋ, ਅਤੇ ਪਰਮੇਸ਼ਵਰ ਵੀ, ਕਿ ਅਸੀਂ ਤੁਹਾਡੇ ਸਾਰੇ ਵਿਸ਼ਵਾਸੀਆਂ ਦੇ ਪ੍ਰਤੀ ਕਿੰਨ੍ਹੇ ਪਵਿੱਤਰ, ਧਰਮੀ ਅਤੇ ਨਿਰਦੋਸ਼ ਰਹਿਤ ਸੀ।
11ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਵਿੱਚੋਂ ਹਰ ਇੱਕ ਨਾਲ ਉਸੇ ਤਰ੍ਹਾਂ ਪੇਸ਼ ਆਏ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਨਾਲ ਪੇਸ਼ ਆਉਂਦਾ ਹੈ,