5ਤੁਸੀਂ ਜਾਣਦੇ ਹੋ ਕਿ ਅਸੀਂ ਕਦੇ ਵੀ ਚਾਪਲੂਸੀ ਦੀ ਵਰਤੋਂ ਨਹੀਂ ਕੀਤੀ, ਨਾ ਹੀ ਅਸੀਂ ਲਾਲਚ ਨੂੰ ਲੁਕਾਉਣ ਲਈ ਪਰਦਾ ਪਾਇਆ, ਪਰਮੇਸ਼ਵਰ ਸਾਡਾ ਗਵਾਹ ਹੈ।
6ਅਸੀਂ ਲੋਕਾਂ ਤੋਂ ਪ੍ਰਸ਼ੰਸਾ ਲੈਣ ਦੀ ਭਾਲ ਨਹੀਂ ਕੀਤੀ, ਨਾ ਹੀ ਤੁਹਾਡੇ ਕੋਲੋਂ ਜਾਂ ਕਿਸੇ ਹੋਰ ਕੋਲੋਂ, ਭਾਵੇਂ ਕਿ ਮਸੀਹ ਦੇ ਰਸੂਲ ਹੋਣ ਕਰਕੇ ਤੁਹਾਡੇ ਉੱਤੇ ਅਸੀਂ ਆਪਣੇ ਅਧਿਕਾਰ ਦਾ ਦਾਅਵਾ ਕਰ ਸਕਦੇ ਸੀ।
7ਇਸ ਦੀ ਬਜਾਏ, ਅਸੀਂ ਸੰਦੇਸ਼ਵਾਹਕ ਤੁਹਾਡੇ ਵਿਚਕਾਰ ਛੋਟੇ ਬੱਚਿਆਂ ਵਰਗੇ ਸੀ। ਜਿਵੇਂ ਇੱਕ ਮਾਂ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ, ਉਹ ਖੁਦ ਆਪਣੇ ਬੱਚਿਆਂ ਨੂੰ ਬਹੁਤ ਹੀ ਕੋਮਲਤਾ ਨਾਲ ਪਾਲਦੀ ਹੈ,
8ਇਸ ਲਈ ਅਸੀਂ ਤੁਹਾਡੀ ਦੇਖਭਾਲ ਕੀਤੀ। ਕਿਉਂਕਿ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਅਸੀਂ ਨਾ ਸਿਰਫ ਤੁਹਾਡੇ ਨਾਲ ਪਰਮੇਸ਼ਵਰ ਦੀ ਖੁਸ਼ਖ਼ਬਰੀ ਸਾਂਝੀ ਕੀਤੀ, ਬਲਕਿ ਸਾਡੀ ਜ਼ਿੰਦਗੀ ਵੀ ਤੁਹਾਡੇ ਨਾਲ ਸਾਂਝੀ ਕਰਦਿਆਂ ਖੁਸ਼ ਹੋਏ।
9ਹੇ ਭਰਾਵੋ ਅਤੇ ਭੈਣੋ, ਯਕੀਨਨ ਤੁਹਾਨੂੰ ਯਾਦ ਹੋਵੇਗਾ, ਸਾਡੀ ਮਿਹਨਤ ਅਤੇ ਮੁਸ਼ਕਲ; ਅਸੀਂ ਤੁਹਾਡੇ ਲਈ ਪਰਮੇਸ਼ਵਰ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹੋਏ ਕਿਸੇ ਉੱਤੇ ਬੋਝ ਨਾ ਬਣਨ ਲਈ ਦਿਨ-ਰਾਤ ਮਿਹਨਤ ਕੀਤੀ।