14ਹੇ ਭਰਾਵੋ ਅਤੇ ਭੈਣੋ, ਤੁਸੀਂ ਪਰਮੇਸ਼ਵਰ ਦੀਆਂ ਉਹਨਾਂ ਕਲੀਸਿਆਵਾਂ ਵਰਗੇ ਹੋਏ ਹੋ, ਜਿਹੜੀਆਂ ਮਸੀਹ ਯਿਸ਼ੂ ਦੀਆਂ ਯਹੂਦਿਯਾ ਪ੍ਰਾਂਤ ਵਿੱਚ ਹਨ: ਇਸ ਲਈ ਜੋ ਉਹਨਾਂ ਵਾਂਗੂੰ ਤੁਸੀਂ ਵੀ ਆਪਣੀ ਕੌਮ ਵਾਲਿਆਂ ਦੇ ਹੱਥੋਂ ਉਸੇ ਤਰ੍ਹਾਂ ਦੁੱਖ ਝੱਲੇ ਸਨ, ਜਿਵੇਂ ਉਹਨਾਂ ਨੇ ਯਹੂਦੀਆਂ ਕੋਲੋਂ ਝੱਲੇ ਸਨ।
15ਜਿਹਨਾਂ ਯਹੂਦੀਆਂ ਨੇ ਪ੍ਰਭੂ ਯਿਸ਼ੂ ਅਤੇ ਨਬੀਆਂ ਨੂੰ ਮਾਰਿਆ ਅਤੇ ਸਾਨੂੰ ਬਾਹਰ ਕੱਢ ਦਿੱਤਾ। ਉਹ ਪਰਮੇਸ਼ਵਰ ਨੂੰ ਨਾਰਾਜ਼ ਕਰਦੇ ਹਨ ਅਤੇ ਹਰ ਕਿਸੇ ਨਾਲ ਵੈਰ ਰੱਖਦੇ ਹਨ।
16ਉਹ ਸਾਨੂੰ ਗ਼ੈਰ-ਯਹੂਦੀਆਂ ਨਾਲ ਉਨ੍ਹਾਂ ਦੀ ਮੁਕਤੀ ਬਾਰੇ ਗੱਲ ਕਰਨ ਤੋਂ ਰੋਕਦੇ ਹਨ, ਕਿ ਕਿਤੇ ਉਹ ਬਚਾਏ ਨਾ ਜਾਣ। ਤਾਂ ਜੋ ਉਹਨਾਂ ਦੇ ਪਾਪਾਂ ਦਾ ਭਾਂਡਾ ਸਦਾ ਭਰਿਆ ਰਹੇ ਆਖਰਕਾਰ ਉਨ੍ਹਾਂ ਉੱਤੇ ਪਰਮੇਸ਼ਵਰ ਦਾ ਕ੍ਰੋਧ ਆ ਗਿਆ ਹੈ।
17ਪਰ, ਹੇ ਭਰਾਵੋ ਅਤੇ ਭੈਣੋ, ਜਦੋਂ ਅਸੀਂ ਥੋੜੇ ਸਮੇਂ ਲਈ (ਵਿਅਕਤੀਗਤ ਰੂਪ ਵਿੱਚ, ਸੋਚ ਵਿੱਚ ਨਹੀਂ), ਤੁਹਾਡੇ ਤੋਂ ਵਿਛੜ ਕੇ ਅਨਾਥ ਹੋ ਗਏ ਸੀ, ਸਾਡੀ ਤੀਬਰ ਇੱਛਾ ਦੇ ਕਾਰਨ ਅਸੀਂ ਤੁਹਾਨੂੰ ਮਿਲਣ ਦੀ ਹਰ ਕੋਸ਼ਿਸ਼ ਕੀਤੀ।
18ਕਿਉਂਕਿ ਅਸੀਂ ਤੁਹਾਡੇ ਕੋਲ ਵਾਪਸ ਆਉਣਾ ਚਾਹੁੰਦੇ ਸੀ, ਯਕੀਨਨ ਮੈਂ, ਪੌਲੁਸ ਨੇ, ਬਾਰ-ਬਾਰ ਆਉਣ ਦਾ ਯਤਨ ਕੀਤਾ। ਪਰ ਸ਼ੈਤਾਨ ਨੇ ਸਾਡਾ ਰਸਤਾ ਰੋਕ ਰੱਖਿਆ ਸੀ।