1 ਥੱਸਲੁਨੀਕੀਆਂ 4

ਅਤੇ ਅਸਲ ਵਿੱਚ, ਤੁਸੀਂ ਪੂਰੇ ਮਕਦੂਨਿਯਾ ਪ੍ਰਾਂਤ ਵਿੱਚ ਪਰਮੇਸ਼ਵਰ ਦੇ ਸਾਰੇ ਪਰਿਵਾਰ ਨੂੰ ਪਿਆਰ ਕਰਦੇ ਹੋ। ਫਿਰ ਵੀ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਹੇ ਭਰਾਵੋ ਅਤੇ ਭੈਣੋ, ਕਿ ਤੁਸੀਂ ਹੋਰ ਵੀ ਵੱਧਦੇ ਜਾਓ।

1 Thessalonians 4:10 (UKJV) And indeed all of you do it toward all the brethren which are in all Macedonia: but we plead to you, brethren, that all of you increase more and more;

8ਇਸ ਲਈ, ਜੋ ਕੋਈ ਵੀ ਇਸ ਸਿੱਖਿਆ ਨੂੰ ਰੱਦ ਕਰਦਾ ਹੈ ਉਹ ਮਨੁੱਖ ਨੂੰ ਨਹੀਂ, ਪਰਮੇਸ਼ਵਰ ਨੂੰ ਰੱਦ ਕਰਦਾ ਹੈ, ਉਹੀ ਪਰਮੇਸ਼ਵਰ ਜੋ ਤੁਹਾਨੂੰ ਆਪਣੀ ਪਵਿੱਤਰ ਆਤਮਾ ਦਿੰਦਾ ਹੈ।

9ਹੁਣ ਇੱਕ-ਦੂਜੇ ਲਈ ਤੁਹਾਡੇ ਪਿਆਰ ਬਾਰੇ ਸਾਨੂੰ ਤੁਹਾਨੂੰ ਲਿਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਨੂੰ ਖੁਦ ਪਰਮੇਸ਼ਵਰ ਨੇ ਇੱਕ-ਦੂਜੇ ਨੂੰ ਪਿਆਰ ਕਰਨਾ ਸਿਖਾਇਆ ਹੈ।

10ਅਤੇ ਅਸਲ ਵਿੱਚ, ਤੁਸੀਂ ਪੂਰੇ ਮਕਦੂਨਿਯਾ ਪ੍ਰਾਂਤ ਵਿੱਚ ਪਰਮੇਸ਼ਵਰ ਦੇ ਸਾਰੇ ਪਰਿਵਾਰ ਨੂੰ ਪਿਆਰ ਕਰਦੇ ਹੋ। ਫਿਰ ਵੀ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਹੇ ਭਰਾਵੋ ਅਤੇ ਭੈਣੋ, ਕਿ ਤੁਸੀਂ ਹੋਰ ਵੀ ਵੱਧਦੇ ਜਾਓ।

11ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ, ਕਿ ਸ਼ਾਂਤ ਜੀਵਨ ਜੀਉਣ ਦੀ ਆਪਣੀ ਇੱਛਾ ਬਣਾਉ: ਕਿ ਤੁਹਾਨੂੰ ਆਪੋ-ਆਪਣੇ ਕੰਮ-ਧੰਦੇ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਹੱਥੀਂ ਮਿਹਨਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ,

12ਤਾਂ ਜੋ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਗੈਰ-ਵਿਸ਼ਵਾਸੀ ਲੋਕਾਂ ਦਾ ਸਤਿਕਾਰ ਜਿੱਤ ਸਕੇ ਅਤੇ ਇਸ ਲਈ ਕਿ ਤੁਸੀਂ ਕਿਸੇ ਤੇ ਨਿਰਭਰ ਨਾ ਹੋਵੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.