1 ਤਿਮੋਥਿਉਸ 2

ਇਸ ਤਰ੍ਹਾਂ ਦੀ ਪ੍ਰਾਰਥਨਾ ਸਾਡੇ ਮੁਕਤੀਦਾਤਾ ਪਰਮੇਸ਼ਵਰ ਨੂੰ ਭਲੀ ਅਤੇ ਚੰਗੀ ਲੱਗਦੀ ਹੈ,

1 Timothy 2:3 (UKJV) For this is good and acceptable in the sight of God our Saviour;

1ਸੋ ਮੈਂ ਸਭ ਤੋਂ ਪਹਿਲਾਂ ਇਹ ਬੇਨਤੀ ਕਰਦਾ ਹਾਂ ਕਿ ਪਰਮੇਸ਼ਵਰ ਅੱਗੇ ਸਭ ਲੋਕਾਂ ਲਈ ਬੇਨਤੀਆਂ, ਪ੍ਰਾਰਥਨਾਵਾਂ, ਅਰਦਾਸਾਂ ਅਤੇ ਧੰਨਵਾਦ ਕੀਤੇ ਜਾਣ।

2ਰਾਜਿਆਂ ਅਤੇ ਉਹਨਾਂ ਸਾਰੇ ਅਧਿਕਾਰੀਆਂ ਲਈ, ਤਾਂ ਜੋ ਅਸੀਂ ਪੂਰੀ ਭਗਤੀ ਅਤੇ ਪਵਿੱਤਰਤਾ ਵਿੱਚ ਸ਼ਾਂਤੀ ਅਤੇ ਚੈਨ ਨਾਲ ਜੀਵਨ ਜੀ ਸਕੀਏ।

3ਇਸ ਤਰ੍ਹਾਂ ਦੀ ਪ੍ਰਾਰਥਨਾ ਸਾਡੇ ਮੁਕਤੀਦਾਤਾ ਪਰਮੇਸ਼ਵਰ ਨੂੰ ਭਲੀ ਅਤੇ ਚੰਗੀ ਲੱਗਦੀ ਹੈ,

4ਪਰਮੇਸ਼ਵਰ ਚਾਹੁੰਦੇ ਹਨ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਉਹ ਸਭ ਸੱਚ ਦੇ ਗਿਆਨ ਤੱਕ ਪਹੁੰਚ ਜਾਣ।

5ਕਿਉਂ ਜੋ ਪਰਮੇਸ਼ਵਰ ਇੱਕੋ ਹੈ ਅਤੇ ਪਰਮੇਸ਼ਵਰ ਤੇ ਮਨੁੱਖ ਦੇ ਵਿੱਚਕਾਰ ਇੱਕੋ ਵਿਚੋਲਾ ਹੈ, ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸ਼ੂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.