3ਇਸ ਤਰ੍ਹਾਂ ਦੀ ਪ੍ਰਾਰਥਨਾ ਸਾਡੇ ਮੁਕਤੀਦਾਤਾ ਪਰਮੇਸ਼ਵਰ ਨੂੰ ਭਲੀ ਅਤੇ ਚੰਗੀ ਲੱਗਦੀ ਹੈ,
4ਪਰਮੇਸ਼ਵਰ ਚਾਹੁੰਦੇ ਹਨ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਉਹ ਸਭ ਸੱਚ ਦੇ ਗਿਆਨ ਤੱਕ ਪਹੁੰਚ ਜਾਣ।
5ਕਿਉਂ ਜੋ ਪਰਮੇਸ਼ਵਰ ਇੱਕੋ ਹੈ ਅਤੇ ਪਰਮੇਸ਼ਵਰ ਤੇ ਮਨੁੱਖ ਦੇ ਵਿੱਚਕਾਰ ਇੱਕੋ ਵਿਚੋਲਾ ਹੈ, ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸ਼ੂ,
6ਜਿਸ ਨੇ ਆਪਣੇ ਆਪ ਨੂੰ ਸਾਰੇ ਲੋਕਾਂ ਲਈ ਰਿਹਾਈ ਦੀ ਕੀਮਤ ਵਜੋਂ ਦੇ ਦਿੱਤਾ। ਹੁਣ ਉਸ ਦੀ ਗਵਾਹੀ ਆਪਣੇ ਸਹੀ ਸਮੇਂ ਤੇ ਵੇਖੀ ਗਈ ਹੈ।
7ਇਸ ਮਕਸਦ ਲਈ ਮੈਨੂੰ ਇੱਕ ਪ੍ਰਚਾਰਕ ਅਤੇ ਇੱਕ ਰਸੂਲ ਜੋ ਗ਼ੈਰ-ਯਹੂਦੀਆਂ ਦਾ ਇੱਕ ਸੱਚਾ ਅਤੇ ਵਫ਼ਾਦਾਰ ਉਪਦੇਸ਼ਕ ਨਿਯੁਕਤ ਕੀਤਾ ਗਿਆ ਅਤੇ ਇਹ ਮੈਂ ਸੱਚ ਬੋਲ ਰਿਹਾ ਹਾਂ ਝੂਠ ਨਹੀਂ।