1 ਤਿਮੋਥਿਉਸ 2

ਜਿਸ ਨੇ ਆਪਣੇ ਆਪ ਨੂੰ ਸਾਰੇ ਲੋਕਾਂ ਲਈ ਰਿਹਾਈ ਦੀ ਕੀਮਤ ਵਜੋਂ ਦੇ ਦਿੱਤਾ। ਹੁਣ ਉਸ ਦੀ ਗਵਾਹੀ ਆਪਣੇ ਸਹੀ ਸਮੇਂ ਤੇ ਵੇਖੀ ਗਈ ਹੈ।

1 Timothy 2:6 (UKJV) Who gave himself a ransom for all, to be testified in due time.

4ਪਰਮੇਸ਼ਵਰ ਚਾਹੁੰਦੇ ਹਨ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਉਹ ਸਭ ਸੱਚ ਦੇ ਗਿਆਨ ਤੱਕ ਪਹੁੰਚ ਜਾਣ।

5ਕਿਉਂ ਜੋ ਪਰਮੇਸ਼ਵਰ ਇੱਕੋ ਹੈ ਅਤੇ ਪਰਮੇਸ਼ਵਰ ਤੇ ਮਨੁੱਖ ਦੇ ਵਿੱਚਕਾਰ ਇੱਕੋ ਵਿਚੋਲਾ ਹੈ, ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸ਼ੂ,

6ਜਿਸ ਨੇ ਆਪਣੇ ਆਪ ਨੂੰ ਸਾਰੇ ਲੋਕਾਂ ਲਈ ਰਿਹਾਈ ਦੀ ਕੀਮਤ ਵਜੋਂ ਦੇ ਦਿੱਤਾ। ਹੁਣ ਉਸ ਦੀ ਗਵਾਹੀ ਆਪਣੇ ਸਹੀ ਸਮੇਂ ਤੇ ਵੇਖੀ ਗਈ ਹੈ।

7ਇਸ ਮਕਸਦ ਲਈ ਮੈਨੂੰ ਇੱਕ ਪ੍ਰਚਾਰਕ ਅਤੇ ਇੱਕ ਰਸੂਲ ਜੋ ਗ਼ੈਰ-ਯਹੂਦੀਆਂ ਦਾ ਇੱਕ ਸੱਚਾ ਅਤੇ ਵਫ਼ਾਦਾਰ ਉਪਦੇਸ਼ਕ ਨਿਯੁਕਤ ਕੀਤਾ ਗਿਆ ਅਤੇ ਇਹ ਮੈਂ ਸੱਚ ਬੋਲ ਰਿਹਾ ਹਾਂ ਝੂਠ ਨਹੀਂ।

8ਇਸ ਲਈ ਮੈਂ ਚਾਹੁੰਦਾ ਹਾਂ ਕਿ ਆਦਮੀ ਅਰਾਧਨਾ ਦੀ ਹਰ ਜਗ੍ਹਾ ਬਿਨ੍ਹਾਂ ਗੁੱਸੇ ਜਾਂ ਵਿਵਾਦ ਦੇ ਆਪਣੇ ਪਵਿੱਤਰ ਹੱਥਾਂ ਨੂੰ ਉਠਾਵੇ ਤੇ ਪ੍ਰਾਰਥਨਾ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.