1 ਤਿਮੋਥਿਉਸ 3

ਉਹ ਵਿਸ਼ਵਾਸ ਦੀਆਂ ਡੂੰਘੀਆਂ ਸੱਚਾਈਆਂ ਨੂੰ ਇੱਕ ਸਪੱਸ਼ਟ ਜ਼ਮੀਰ ਨਾਲ ਫੜ ਕੇ ਰੱਖਣ।

1 Timothy 3:9 (UKJV) Holding the mystery of the faith in a pure conscience.

7ਉਸ ਦਾ ਬਾਹਰਲੇ ਲੋਕਾਂ ਵਿੱਚ ਵੀ ਚੰਗਾ ਮਾਣ ਹੋਣਾ ਜ਼ਰੂਰੀ ਹੈ, ਤਾਂ ਜੋ ਉਹ ਬਦਨਾਮੀ ਅਤੇ ਦੁਸ਼ਟ ਦੇ ਜਾਲ ਵਿੱਚ ਨਾ ਪਵੇ।

8ਇਸੇ ਤਰ੍ਹਾਂ, ਸੇਵਕਾਂ ਨੂੰ ਸਤਿਕਾਰ ਦੇ ਯੋਗ ਹੋਣਾ ਚਾਹੀਦਾ ਹੈ, ਨੇਕ ਦਿਲ ਹੋਣ, ਨਾ ਕੀ ਬਹੁਤ ਦਾਖਰਸ ਪੀਣ ਵਾਲੇ ਅਤੇ ਨਾ ਹੀ ਬੇਈਮਾਨੀ ਦੀ ਕਮਾਈ ਦੇ ਲਾਲਚੀ ਹੋਣ।

9ਉਹ ਵਿਸ਼ਵਾਸ ਦੀਆਂ ਡੂੰਘੀਆਂ ਸੱਚਾਈਆਂ ਨੂੰ ਇੱਕ ਸਪੱਸ਼ਟ ਜ਼ਮੀਰ ਨਾਲ ਫੜ ਕੇ ਰੱਖਣ।

10ਉਹਨਾਂ ਸੇਵਕਾਂ ਨੂੰ ਪਹਿਲਾਂ ਪਰਖਿਆ ਜਾਣਾ ਚਾਹੀਦਾ ਹੈ ਅਤੇ ਫਿਰ ਜੇ ਉਹ ਨਿਰਦੋਸ਼ ਨਿੱਕਲਣ ਤਾਂ ਸੇਵਕਾਈ ਕਰਨ।

11ਇਸੇ ਤਰ੍ਹਾਂ, ਔਰਤਾਂ ਨੂੰ ਸਤਿਕਾਰ ਦੇ ਯੋਗ ਹੋਣਾ ਚਾਹੀਦਾ ਹੈ, ਗ਼ਲਤ ਗੱਲਾਂ ਕਰਨ ਵਾਲੀਆਂ ਨਹੀਂ ਬਲਕਿ ਸੁਸ਼ੀਲ ਅਤੇ ਹਰ ਚੀਜ਼ ਵਿੱਚ ਵਿਸ਼ਵਾਸਯੋਗ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.