1 ਤਿਮੋਥਿਉਸ 5

ਬਜ਼ੁਰਗ ਦੇ ਖ਼ਿਲਾਫ਼ ਕੋਈ ਇਲਜ਼ਾਮ ਉਦੋਂ ਤੱਕ ਕਬੂਲ ਨਾ ਕਰੀ ਜਦੋਂ ਤੱਕ ਇਸਦੇ ਦੋ ਜਾਂ ਤਿੰਨ੍ਹ ਗਵਾਹ ਨਾ ਹੋਣ।

1 Timothy 5:19 (UKJV) Against an elder receive not an accusation, but before two or three witnesses.

17ਬਜ਼ੁਰਗ ਜੋ ਕਲੀਸਿਆ ਦੇ ਕੰਮਾਂ ਦਾ ਭਾਰ ਚੰਗੀ ਤਰ੍ਹਾਂ ਚੱਕਦੇ ਹਨ ਉਹ ਦੁਗਣੇ ਸਤਿਕਾਰ ਦੇ ਯੋਗ ਹਨ, ਖ਼ਾਸ ਕਰ ਉਹ ਜਿਨ੍ਹਾਂ ਦਾ ਕੰਮ ਪ੍ਰਚਾਰ ਕਰਨਾ ਅਤੇ ਉਪਦੇਸ਼ ਦੇਣਾ ਹੈ।

18ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ, “ਤੂੰ ਹਲ ਚਲਾਉਂਦੇ ਸਮੇਂ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚੜ੍ਹਾਈ,” ਅਤੇ “ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।”

19ਬਜ਼ੁਰਗ ਦੇ ਖ਼ਿਲਾਫ਼ ਕੋਈ ਇਲਜ਼ਾਮ ਉਦੋਂ ਤੱਕ ਕਬੂਲ ਨਾ ਕਰੀ ਜਦੋਂ ਤੱਕ ਇਸਦੇ ਦੋ ਜਾਂ ਤਿੰਨ੍ਹ ਗਵਾਹ ਨਾ ਹੋਣ।

20ਪਰ ਜਿਹੜੇ ਬਜ਼ੁਰਗ ਪਾਪ ਕਰ ਰਹੇ ਹਨ ਉਹਨਾਂ ਨੂੰ ਸਾਰਿਆਂ ਅੱਗੇ ਝਿੜਕਣਾ ਚਾਹੀਦਾ ਹੈ, ਤਾਂ ਜੋ ਦੂਸਰੇ ਵੀ ਚੇਤਾਵਨੀ ਲੈ ਸਕਣ।

21ਮੈਂ ਤੈਨੂੰ ਪਰਮੇਸ਼ਵਰ ਅਤੇ ਮਸੀਹ ਯਿਸ਼ੂ ਅਤੇ ਚੁਣੇ ਹੋਏ ਦੂਤਾਂ ਦੀ ਨਿਗਾਹ ਵਿੱਚ ਇਹ ਹੁਕਮ ਦਿੰਦਾ ਹਾਂ ਕਿ ਤੂੰ ਬਿਨ੍ਹਾਂ ਕਿਸੇ ਪੱਖਪਾਤ ਦੇ ਇਨ੍ਹਾਂ ਹਿਦਾਇਤਾਂ ਨੂੰ ਮੰਨਣ ਅਤੇ ਬਿਨ੍ਹਾਂ ਕਿਸੇ ਪੱਖ ਦੇ ਕੰਮ ਕਰਨ ਦੀ ਕੋਸ਼ਿਸ਼ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.