19ਬਜ਼ੁਰਗ ਦੇ ਖ਼ਿਲਾਫ਼ ਕੋਈ ਇਲਜ਼ਾਮ ਉਦੋਂ ਤੱਕ ਕਬੂਲ ਨਾ ਕਰੀ ਜਦੋਂ ਤੱਕ ਇਸਦੇ ਦੋ ਜਾਂ ਤਿੰਨ੍ਹ ਗਵਾਹ ਨਾ ਹੋਣ।
20ਪਰ ਜਿਹੜੇ ਬਜ਼ੁਰਗ ਪਾਪ ਕਰ ਰਹੇ ਹਨ ਉਹਨਾਂ ਨੂੰ ਸਾਰਿਆਂ ਅੱਗੇ ਝਿੜਕਣਾ ਚਾਹੀਦਾ ਹੈ, ਤਾਂ ਜੋ ਦੂਸਰੇ ਵੀ ਚੇਤਾਵਨੀ ਲੈ ਸਕਣ।
21ਮੈਂ ਤੈਨੂੰ ਪਰਮੇਸ਼ਵਰ ਅਤੇ ਮਸੀਹ ਯਿਸ਼ੂ ਅਤੇ ਚੁਣੇ ਹੋਏ ਦੂਤਾਂ ਦੀ ਨਿਗਾਹ ਵਿੱਚ ਇਹ ਹੁਕਮ ਦਿੰਦਾ ਹਾਂ ਕਿ ਤੂੰ ਬਿਨ੍ਹਾਂ ਕਿਸੇ ਪੱਖਪਾਤ ਦੇ ਇਨ੍ਹਾਂ ਹਿਦਾਇਤਾਂ ਨੂੰ ਮੰਨਣ ਅਤੇ ਬਿਨ੍ਹਾਂ ਕਿਸੇ ਪੱਖ ਦੇ ਕੰਮ ਕਰਨ ਦੀ ਕੋਸ਼ਿਸ਼ ਕਰ।
22ਜਲਦੀ ਨਾਲ ਕਿਸੇ ਉੱਤੇ ਹੱਥ ਰੱਖ ਕੇ ਹੋਰਨਾ ਦੇ ਪਾਪਾਂ ਦਾ ਭਾਗੀਦਾਰ ਨਾ ਬਣਨਾ। ਆਪਣੇ ਆਪ ਨੂੰ ਪਵਿੱਤਰ ਰੱਖ।
23ਸਿਰਫ ਪਾਣੀ ਪੀਣਾ ਬੰਦ ਕਰ, ਅਤੇ ਥੋੜ੍ਹੀ ਜਿਹੀ ਦਾਖਰਸ ਤੇਰੇ ਪੇਟ ਲਈ ਹਾਜ਼ਮੇ ਵਾਸਤੇ ਅਤੇ ਤੇਰੀਆਂ ਲਗਾਤਾਰ ਹੋਣ ਵਾਲੀਆਂ ਬਿਮਾਰੀਆਂ ਦੇ ਕਾਰਨ ਵਰਤ ਲਿਆ ਕਰ।