1 ਤਿਮੋਥਿਉਸ 5

ਜਲਦੀ ਨਾਲ ਕਿਸੇ ਉੱਤੇ ਹੱਥ ਰੱਖ ਕੇ ਹੋਰਨਾ ਦੇ ਪਾਪਾਂ ਦਾ ਭਾਗੀਦਾਰ ਨਾ ਬਣਨਾ। ਆਪਣੇ ਆਪ ਨੂੰ ਪਵਿੱਤਰ ਰੱਖ।

1 Timothy 5:22 (UKJV) Lay hands suddenly on no man, neither be partaker of other men's sins: keep yourself pure.

20ਪਰ ਜਿਹੜੇ ਬਜ਼ੁਰਗ ਪਾਪ ਕਰ ਰਹੇ ਹਨ ਉਹਨਾਂ ਨੂੰ ਸਾਰਿਆਂ ਅੱਗੇ ਝਿੜਕਣਾ ਚਾਹੀਦਾ ਹੈ, ਤਾਂ ਜੋ ਦੂਸਰੇ ਵੀ ਚੇਤਾਵਨੀ ਲੈ ਸਕਣ।

21ਮੈਂ ਤੈਨੂੰ ਪਰਮੇਸ਼ਵਰ ਅਤੇ ਮਸੀਹ ਯਿਸ਼ੂ ਅਤੇ ਚੁਣੇ ਹੋਏ ਦੂਤਾਂ ਦੀ ਨਿਗਾਹ ਵਿੱਚ ਇਹ ਹੁਕਮ ਦਿੰਦਾ ਹਾਂ ਕਿ ਤੂੰ ਬਿਨ੍ਹਾਂ ਕਿਸੇ ਪੱਖਪਾਤ ਦੇ ਇਨ੍ਹਾਂ ਹਿਦਾਇਤਾਂ ਨੂੰ ਮੰਨਣ ਅਤੇ ਬਿਨ੍ਹਾਂ ਕਿਸੇ ਪੱਖ ਦੇ ਕੰਮ ਕਰਨ ਦੀ ਕੋਸ਼ਿਸ਼ ਕਰ।

22ਜਲਦੀ ਨਾਲ ਕਿਸੇ ਉੱਤੇ ਹੱਥ ਰੱਖ ਕੇ ਹੋਰਨਾ ਦੇ ਪਾਪਾਂ ਦਾ ਭਾਗੀਦਾਰ ਨਾ ਬਣਨਾ। ਆਪਣੇ ਆਪ ਨੂੰ ਪਵਿੱਤਰ ਰੱਖ।

23ਸਿਰਫ ਪਾਣੀ ਪੀਣਾ ਬੰਦ ਕਰ, ਅਤੇ ਥੋੜ੍ਹੀ ਜਿਹੀ ਦਾਖਰਸ ਤੇਰੇ ਪੇਟ ਲਈ ਹਾਜ਼ਮੇ ਵਾਸਤੇ ਅਤੇ ਤੇਰੀਆਂ ਲਗਾਤਾਰ ਹੋਣ ਵਾਲੀਆਂ ਬਿਮਾਰੀਆਂ ਦੇ ਕਾਰਨ ਵਰਤ ਲਿਆ ਕਰ।

24ਕੁਝ ਮਨੁੱਖਾਂ ਦੇ ਪਾਪ ਪ੍ਰਗਟ ਹਨ, ਉਹਨਾਂ ਤੋਂ ਪਹਿਲਾਂ ਹੀ ਨਿਆਂ ਵਾਲੀ ਜਗ੍ਹਾ ਤੇ ਪਹੁੰਚ ਜਾਂਦੇ ਹਨ ਪਰ ਦੂਜਿਆਂ ਦੇ ਪਾਪ ਉਹਨਾਂ ਦੇ ਪਿੱਛੇ-ਪਿੱਛੇ ਆਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.