1ਉਹ ਸਾਰੇ ਗੁਲਾਮ ਜੋ ਗੁਲਾਮੀ ਦੇ ਜੂਲੇ ਹੇਠ ਹਨ, ਆਪਣੇ ਮਾਲਕਾਂ ਦਾ ਹਰ ਤਰ੍ਹਾਂ ਨਾਲ ਆਦਰ ਕਰਨ, ਤਾਂ ਜੋ ਸਾਡੇ ਪਰਮੇਸ਼ਵਰ ਦੀ ਇੱਜ਼ਤ ਅਤੇ ਸਾਡੀ ਸਿੱਖਿਆ ਉਸਤਤ ਦੇ ਯੋਗ ਬਣੀ ਰਹੇ।
2ਜਿਨ੍ਹਾਂ ਦੇ ਮਾਲਕ ਵਿਸ਼ਵਾਸੀ ਹਨ ਉਹ ਆਪਣੇ ਮਾਲਕਾਂ ਦਾ ਇਸ ਕਾਰਨ ਨਿਰਾਦਰ ਨਾ ਕਰਨ ਕਿ ਉਹ ਉਹਨਾਂ ਦੇ ਸਾਥੀ-ਵਿਸ਼ਵਾਸੀ ਹਨ। ਇਸ ਦੀ ਬਜਾਏ, ਉਹਨਾਂ ਦੀ ਹੋਰ ਵੀ ਚੰਗੀ ਤਰ੍ਹਾਂ ਉਹਨਾਂ ਦੀ ਸੇਵਾ ਕਰਨ ਕਿਉਂਕਿ ਜਿਹੜੇ ਉਹਨਾਂ ਦੇ ਮਾਲਕ ਹਨ ਉਹ ਉਹਨਾਂ ਦੇ ਸਾਥੀ-ਵਿਸ਼ਵਾਸੀ ਹੋਣ ਕਾਰਨ ਪਿਆਰੇ ਹਨ ਅਤੇ ਆਪਣੇ ਦਾਸਾਂ ਦੀ ਭਲਾਈ ਲਈ ਸਮਰਪਿਤ ਹਨ। ਇਨ੍ਹਾਂ ਗੱਲਾਂ ਨੂੰ ਤੂੰ ਸਿਖਾ ਅਤੇ ਇਨ੍ਹਾਂ ਤੇ ਤੂੰ ਜ਼ੋਰ ਦੇ।
3ਜੇ ਕੋਈ ਕੁਝ ਹੋਰ ਅਲੱਗ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਸਿਧਾਂਤਾਂ ਅਤੇ ਪਰਮੇਸ਼ਵਰ ਦੀ ਭਗਤੀ ਨਾਲ ਸਹਿਮਤ ਨਹੀਂ ਹੈ,
4ਉਹ ਹੰਕਾਰੀ ਹੈ ਅਤੇ ਕੁਝ ਵੀ ਨਹੀਂ ਸਮਝਦਾ। ਸਗੋਂ ਉਸ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਹੈ ਜਿਸ ਕਰਕੇ ਖਾਰ, ਝਗੜਾ, ਕੁਫ਼ਰ, ਗੰਦੇ ਬੋਲ
5ਅਤੇ ਵਿਗੜੀ ਹੋਈ ਬੁੱਧੀ ਅਤੇ ਸੱਚ ਤੋਂ ਅਲੱਗ ਮਨੁੱਖਾਂ ਵਿੱਚ ਲਗਾਤਾਰ ਝਗੜੇ ਹੁੰਦੇ ਹਨ, ਅਤੇ ਜੋ ਸੋਚਦੇ ਹਨ ਕਿ ਭਗਤੀ ਲਾਭ ਦਾ ਇੱਕ ਸਾਧਨ ਹੈ।