2 ਕੁਰਿੰਥੀਆਂ 11

ਮੈਂ ਜੋ ਕੁਝ ਕਰ ਰਿਹਾ ਹਾਂ ਉਹੀ ਕਰਦਾ ਰਹਾਂਗਾ ਤਾਂ ਜੋ ਉਹਨਾਂ ਲੋਕਾਂ ਨੂੰ ਕੋਈ ਮੌਕਾ ਨਾ ਦਿੱਤਾ ਜਾਵੇ ਜੋ ਆਪਣੇ ਆਪ ਨੂੰ ਉਹਨਾਂ ਗੱਲਾਂ ਵਿੱਚ ਸਾਡੇ ਬਰਾਬਰ ਮੰਨੇ ਜਾਣ ਦਾ ਮੌਕਾ ਲੱਭਦੇ ਹਨ, ਜਿਨ੍ਹਾਂ ਬਾਰੇ ਅਸੀਂ ਮਾਣ ਕਰਦੇ ਹਾਂ।

2 Corinthians 11:12 (UKJV) But what I do, that I will do, that I may cut off occasion from them which desire occasion; that wherein they glory, they may be found even as we.

10ਜੇ ਮਸੀਹ ਦੀ ਸੱਚਿਆਈ ਮੇਰੇ ਵਿੱਚ ਹੈ, ਤਾਂ ਅਖਾਯਾ ਪ੍ਰਦੇਸ਼ ਦੇ ਖੇਤਰਾਂ ਵਿੱਚ ਇਹ ਮੇਰਾ ਮਾਣ ਕਦੀ ਨਹੀਂ ਰੁਕੇਗਾ।

11ਕਿਉਂ? ਕੀ ਇਸ ਕਰਕੇ ਜੋ ਮੈਂ ਤੁਹਾਡੇ ਨਾਲ ਪਿਆਰ ਨਹੀਂ ਕਰਦਾ? ਪਰਮੇਸ਼ਵਰ ਜਾਣਦਾ ਹੈ।

12ਮੈਂ ਜੋ ਕੁਝ ਕਰ ਰਿਹਾ ਹਾਂ ਉਹੀ ਕਰਦਾ ਰਹਾਂਗਾ ਤਾਂ ਜੋ ਉਹਨਾਂ ਲੋਕਾਂ ਨੂੰ ਕੋਈ ਮੌਕਾ ਨਾ ਦਿੱਤਾ ਜਾਵੇ ਜੋ ਆਪਣੇ ਆਪ ਨੂੰ ਉਹਨਾਂ ਗੱਲਾਂ ਵਿੱਚ ਸਾਡੇ ਬਰਾਬਰ ਮੰਨੇ ਜਾਣ ਦਾ ਮੌਕਾ ਲੱਭਦੇ ਹਨ, ਜਿਨ੍ਹਾਂ ਬਾਰੇ ਅਸੀਂ ਮਾਣ ਕਰਦੇ ਹਾਂ।

13ਕਿਉਂ ਜੋ ਇਸ ਤਰ੍ਹਾਂ ਦੇ ਲੋਕ ਝੂਠੇ ਰਸੂਲ, ਅਤੇ ਛਲ ਕਰਨ ਵਾਲੇ ਹਨ, ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਬਦਲਦੇ ਹਨ।

14ਅਤੇ ਇਹ ਕੋਈ ਵੱਡੀ ਗੱਲ ਨਹੀਂ ਕਿਉਂ ਜੋ ਸ਼ੈਤਾਨ ਵੀ ਆਪਣੇ ਆਪ ਚਾਨਣ ਦਾ ਦੂਤ ਹੋਣ ਦਾ ਨਾਟਕ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.