2 ਕੁਰਿੰਥੀਆਂ 11

ਕੌਣ ਕਮਜ਼ੋਰ ਹੈ, ਜਿਸਦੀ ਕਮਜ਼ੋਰੀ ਦਾ ਅਹਿਸਾਸ ਮੈਨੂੰ ਨਹੀਂ ਹੁੰਦਾ? ਕੌਣ ਪਾਪ ਵੱਲ ਜਾਂਦਾ ਹੈ, ਤੇ ਮੇਰਾ ਜੀ ਨਹੀਂ ਜਲਦਾ?

2 Corinthians 11:29 (UKJV) Who is weak, and I am not weak? who is offended, and I burn not?

27ਮੈਂ ਮਿਹਨਤ ਅਤੇ ਕਸ਼ਟ ਵਿੱਚ, ਅਤੇ ਕਈ ਰਾਤਾ ਜਾਗ ਕੇ; ਭੁੱਖੇ ਪਿਆਸੇ, ਅਕਸਰ ਵਰਤ ਵਿੱਚ; ਪੂਰੇ ਕੱਪੜਿਆ ਦੇ ਬਿਨ੍ਹਾਂ ਠੰਡ ਵਿੱਚ ਰਹਿ ਕੇ ਮੁਸ਼ਕਲਾਂ ਨੂੰ ਝੱਲਿਆ।

28ਅਤੇ ਸਭ ਸਮੱਸਿਆਵਾਂ ਤੋਂ ਇਲਾਵਾ, ਸਾਰੀਆਂ ਕਲੀਸਿਆਵਾਂ ਦੀ ਚਿੰਤਾ ਮੈਨੂੰ ਹਰ ਰੋਜ਼ ਸਤਾਉਂਦੀ ਹੈ।

29ਕੌਣ ਕਮਜ਼ੋਰ ਹੈ, ਜਿਸਦੀ ਕਮਜ਼ੋਰੀ ਦਾ ਅਹਿਸਾਸ ਮੈਨੂੰ ਨਹੀਂ ਹੁੰਦਾ? ਕੌਣ ਪਾਪ ਵੱਲ ਜਾਂਦਾ ਹੈ, ਤੇ ਮੇਰਾ ਜੀ ਨਹੀਂ ਜਲਦਾ?

30ਜੇ ਮੈਨੂੰ ਮਾਣ ਕਰਨਾ ਹੀ ਪਵੇਂ, ਤਾਂ ਆਪਣੀ ਕਮਜ਼ੋਰੀਆਂ ਦੀਆਂ ਗੱਲਾਂ ਉੱਤੇ ਮਾਣ ਕਰਾਂਗਾ।

31ਪ੍ਰਭੂ ਯਿਸ਼ੂ ਮਸੀਹ ਦਾ ਪਰਮੇਸ਼ਵਰ ਅਤੇ ਪਿਤਾ ਜਿਹੜਾ ਸਦਾ ਮੁਬਾਰਕ ਹੈ ਜਾਣਦਾ ਹੈ ਜੋ ਮੈਂ ਝੂਠ ਨਹੀਂ ਬੋਲਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.