2 ਕੁਰਿੰਥੀਆਂ 12

ਕਿਉਂਕਿ ਮੈਂ ਡਰਦਾ ਹਾਂ ਕਿਤੇ ਇਹ ਨਾ ਹੋਵੇ ਜਦੋਂ ਮੈਂ ਆਵਾਂ ਜਿਸ ਤਰ੍ਹਾਂ ਦਾ ਤੁਹਾਨੂੰ ਚਾਹੁੰਦਾ ਹਾਂ ਉਸ ਤਰ੍ਹਾਂ ਨਾ ਪਾਵਾਂ, ਅਤੇ ਤੁਸੀਂ ਵੀ ਉਸ ਤਰ੍ਹਾਂ ਪਾਓ ਜਿਸ ਤਰ੍ਹਾਂ ਨਹੀਂ ਚਾਹੁੰਦੇ ਹੋ। ਮੈਨੂੰ ਡਰ ਹੈ ਕਿ ਉੱਥੇ ਝਗੜੇ, ਈਰਖਾ, ਗੁੱਸਾ, ਸੁਆਰਥੀ ਇੱਛਾਵਾਂ, ਚੁਗਲੀਆਂ, ਵਿਰੋਧ, ਹੰਕਾਰ, ਵਿਕਾਰ ਹੋ ਸਕਦੇ ਹਨ।

2 Corinthians 12:20 (UKJV) For I fear, lest, when I come, I shall not find you such as I would, and that I shall be found unto you such as all of you would not: lest there be debates, envyings, wraths, strifes, backbitings, whisperings, swellings, tumults:

18ਮੈਂ ਤੀਤੁਸ ਨੂੰ ਬੇਨਤੀ ਕੀਤੀ ਕਿ ਤੁਹਾਡੇ ਕੋਲ ਜਾਵੇ ਅਤੇ ਉਸ ਦੇ ਨਾਲ ਸਾਡੇ ਭਰਾ ਨੂੰ ਭੇਜਿਆ। ਕੀ ਤੀਤੁਸ ਨੇ ਅਤੇ ਮੈਂ ਤੁਹਾਡੇ ਕੋਲੋ ਲਾਭ ਉਠਾਇਆ? ਕੀ ਤੀਤੁਸ ਅਤੇ ਮੈਂ ਇੱਕੋ ਆਤਮਾ ਦੁਆਰਾ, ਇੱਕੋ ਕਦਮਾਂ ਉੱਤੇ ਨਹੀਂ ਚੱਲੇ?

19ਕੀ ਤੁਸੀਂ ਅਜੇ ਤੱਕ ਸੋਚਦੇ ਹੋ ਕਿ ਅਸੀਂ ਤੁਹਾਡੇ ਅੱਗੇ ਬਹਾਨੇ ਕਰਦੇ ਹਾਂ? ਅਸੀਂ ਪਰਮੇਸ਼ਵਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ; ਅਤੇ ਸਭ ਕੁਝ ਜੋ ਅਸੀਂ ਕਰਦੇ ਹਾਂ, ਪਿਆਰੇ ਦੋਸਤੋ ਇਹ ਤੁਹਾਡੀ ਮਜ਼ਬੂਤੀ ਲਈ ਹੈ।

20ਕਿਉਂਕਿ ਮੈਂ ਡਰਦਾ ਹਾਂ ਕਿਤੇ ਇਹ ਨਾ ਹੋਵੇ ਜਦੋਂ ਮੈਂ ਆਵਾਂ ਜਿਸ ਤਰ੍ਹਾਂ ਦਾ ਤੁਹਾਨੂੰ ਚਾਹੁੰਦਾ ਹਾਂ ਉਸ ਤਰ੍ਹਾਂ ਨਾ ਪਾਵਾਂ, ਅਤੇ ਤੁਸੀਂ ਵੀ ਉਸ ਤਰ੍ਹਾਂ ਪਾਓ ਜਿਸ ਤਰ੍ਹਾਂ ਨਹੀਂ ਚਾਹੁੰਦੇ ਹੋ। ਮੈਨੂੰ ਡਰ ਹੈ ਕਿ ਉੱਥੇ ਝਗੜੇ, ਈਰਖਾ, ਗੁੱਸਾ, ਸੁਆਰਥੀ ਇੱਛਾਵਾਂ, ਚੁਗਲੀਆਂ, ਵਿਰੋਧ, ਹੰਕਾਰ, ਵਿਕਾਰ ਹੋ ਸਕਦੇ ਹਨ।

21ਮੈਂ ਡਰਦਾ ਹਾਂ ਕਿ ਜਦ ਮੈਂ ਫਿਰ ਆਵਾਂ ਤਾਂ ਮੇਰਾ ਪਰਮੇਸ਼ਵਰ ਮੈਨੂੰ ਤੁਹਾਡੇ ਅੱਗੇ ਹਲਕਾ ਪਾਵੇ, ਅਤੇ ਮੈਂ ਉਹਨਾਂ ਵਿੱਚੋਂ ਬਹੁਤਿਆਂ ਲਈ ਦੁੱਖੀ ਹੋਵਾਂਗਾ, ਜਿਨ੍ਹਾਂ ਨੇ ਪਹਿਲਾਂ ਪਾਪ ਕੀਤਾ ਹੈ, ਅਤੇ ਮੁੜ ਆਪਣੀ ਅਸ਼ੁੱਧਤਾ ਅਤੇ ਹਰਾਮਕਾਰੀਆ ਅਤੇ ਲੁੱਚ-ਪੁਣੇ ਤੋਂ ਤੋਬਾ ਨਾ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.