2 ਕੁਰਿੰਥੀਆਂ 12

ਮੈਂ ਡਰਦਾ ਹਾਂ ਕਿ ਜਦ ਮੈਂ ਫਿਰ ਆਵਾਂ ਤਾਂ ਮੇਰਾ ਪਰਮੇਸ਼ਵਰ ਮੈਨੂੰ ਤੁਹਾਡੇ ਅੱਗੇ ਹਲਕਾ ਪਾਵੇ, ਅਤੇ ਮੈਂ ਉਹਨਾਂ ਵਿੱਚੋਂ ਬਹੁਤਿਆਂ ਲਈ ਦੁੱਖੀ ਹੋਵਾਂਗਾ, ਜਿਨ੍ਹਾਂ ਨੇ ਪਹਿਲਾਂ ਪਾਪ ਕੀਤਾ ਹੈ, ਅਤੇ ਮੁੜ ਆਪਣੀ ਅਸ਼ੁੱਧਤਾ ਅਤੇ ਹਰਾਮਕਾਰੀਆ ਅਤੇ ਲੁੱਚ-ਪੁਣੇ ਤੋਂ ਤੋਬਾ ਨਾ ਕੀਤੀ।

2 Corinthians 12:21 (UKJV) And lest, when I come again, my God will humble me among you, and that I shall mourn for many which have sinned already, and have not repented of the uncleanness and fornication and lasciviousness which they have committed.

19ਕੀ ਤੁਸੀਂ ਅਜੇ ਤੱਕ ਸੋਚਦੇ ਹੋ ਕਿ ਅਸੀਂ ਤੁਹਾਡੇ ਅੱਗੇ ਬਹਾਨੇ ਕਰਦੇ ਹਾਂ? ਅਸੀਂ ਪਰਮੇਸ਼ਵਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ; ਅਤੇ ਸਭ ਕੁਝ ਜੋ ਅਸੀਂ ਕਰਦੇ ਹਾਂ, ਪਿਆਰੇ ਦੋਸਤੋ ਇਹ ਤੁਹਾਡੀ ਮਜ਼ਬੂਤੀ ਲਈ ਹੈ।

20ਕਿਉਂਕਿ ਮੈਂ ਡਰਦਾ ਹਾਂ ਕਿਤੇ ਇਹ ਨਾ ਹੋਵੇ ਜਦੋਂ ਮੈਂ ਆਵਾਂ ਜਿਸ ਤਰ੍ਹਾਂ ਦਾ ਤੁਹਾਨੂੰ ਚਾਹੁੰਦਾ ਹਾਂ ਉਸ ਤਰ੍ਹਾਂ ਨਾ ਪਾਵਾਂ, ਅਤੇ ਤੁਸੀਂ ਵੀ ਉਸ ਤਰ੍ਹਾਂ ਪਾਓ ਜਿਸ ਤਰ੍ਹਾਂ ਨਹੀਂ ਚਾਹੁੰਦੇ ਹੋ। ਮੈਨੂੰ ਡਰ ਹੈ ਕਿ ਉੱਥੇ ਝਗੜੇ, ਈਰਖਾ, ਗੁੱਸਾ, ਸੁਆਰਥੀ ਇੱਛਾਵਾਂ, ਚੁਗਲੀਆਂ, ਵਿਰੋਧ, ਹੰਕਾਰ, ਵਿਕਾਰ ਹੋ ਸਕਦੇ ਹਨ।

21ਮੈਂ ਡਰਦਾ ਹਾਂ ਕਿ ਜਦ ਮੈਂ ਫਿਰ ਆਵਾਂ ਤਾਂ ਮੇਰਾ ਪਰਮੇਸ਼ਵਰ ਮੈਨੂੰ ਤੁਹਾਡੇ ਅੱਗੇ ਹਲਕਾ ਪਾਵੇ, ਅਤੇ ਮੈਂ ਉਹਨਾਂ ਵਿੱਚੋਂ ਬਹੁਤਿਆਂ ਲਈ ਦੁੱਖੀ ਹੋਵਾਂਗਾ, ਜਿਨ੍ਹਾਂ ਨੇ ਪਹਿਲਾਂ ਪਾਪ ਕੀਤਾ ਹੈ, ਅਤੇ ਮੁੜ ਆਪਣੀ ਅਸ਼ੁੱਧਤਾ ਅਤੇ ਹਰਾਮਕਾਰੀਆ ਅਤੇ ਲੁੱਚ-ਪੁਣੇ ਤੋਂ ਤੋਬਾ ਨਾ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.