2 ਕੁਰਿੰਥੀਆਂ 2

ਜੇ ਕਿਸੇ ਨੇ ਦੁੱਖੀ ਕੀਤਾ ਹੈ, ਤਾਂ ਉਸ ਨੇ ਮੈਨੂੰ ਇੰਨਾ ਦੁੱਖੀ ਨਹੀਂ ਕੀਤਾ ਜਿੰਨਾ ਉਸ ਨੇ ਤੁਹਾਡੇ ਸਾਰਿਆਂ ਨੂੰ ਕੁਝ ਹੱਦ ਤੱਕ ਦੁੱਖੀ ਕੀਤਾ ਹੈ, ਇਸ ਨੂੰ ਬਹੁਤ ਗੰਭੀਰਤਾ ਨਾਲ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ।

2 Corinthians 2:5 (UKJV) But if any have caused grief, he has not grieved me, but in part: that I may not burden you all.

3ਮੈਂ ਇਹ ਪਿਛਲੇ ਪੱਤਰ ਵਿੱਚ ਵੀ ਲਿਖਿਆ ਜਿਵੇਂ ਮੈਂ ਕੀਤਾ ਸੀ, ਤਾਂ ਜੋ ਜਦੋਂ ਮੈਂ ਆਵਾਂ ਤਾਂ ਮੈਂ ਉਹਨਾਂ ਕੋਲੋਂ ਦੁਖੀ ਨਾ ਹੋਵਾਂ ਜਿਨ੍ਹਾਂ ਵੱਲੋਂ ਮੈਨੂੰ ਅਨੰਦ ਹੋਣਾ ਚਾਹੀਦਾ ਸੀ। ਮੈਨੂੰ ਤੁਹਾਡੇ ਸਾਰਿਆਂ ਤੇ ਵਿਸ਼ਵਾਸ ਸੀ, ਕਿ ਮੇਰਾ ਆਨੰਦ ਤੁਹਾਡਾ ਸਾਰਿਆ ਦਾ ਆਨੰਦ ਹੈ।

4ਕਿਉਂਕਿ ਮੈਂ ਵੱਡੇ ਦੁੱਖ ਅਤੇ ਮਨ ਦੇ ਕਸ਼ਟ ਨਾਲ ਬਹੁਤ ਹੰਝੂ ਵਹਾ-ਵਹਾ ਕੇ ਤੁਹਾਨੂੰ ਲਿਖਿਆ, ਇਸ ਲਈ ਨਹੀਂ ਜੋ ਤੁਹਾਨੂੰ ਦੁਖੀ ਕਰਾ ਪਰ ਤਾਂ ਜੋ ਤੁਸੀਂ ਉਸ ਪਿਆਰ ਦੀ ਡੂੰਘਾਈ ਨੂੰ ਸਮਝ ਸਕੋ ਜੋ ਮੈਂ ਤੁਹਾਡੇ ਨਾਲ ਕਰਦਾ ਹਾਂ।

5ਜੇ ਕਿਸੇ ਨੇ ਦੁੱਖੀ ਕੀਤਾ ਹੈ, ਤਾਂ ਉਸ ਨੇ ਮੈਨੂੰ ਇੰਨਾ ਦੁੱਖੀ ਨਹੀਂ ਕੀਤਾ ਜਿੰਨਾ ਉਸ ਨੇ ਤੁਹਾਡੇ ਸਾਰਿਆਂ ਨੂੰ ਕੁਝ ਹੱਦ ਤੱਕ ਦੁੱਖੀ ਕੀਤਾ ਹੈ, ਇਸ ਨੂੰ ਬਹੁਤ ਗੰਭੀਰਤਾ ਨਾਲ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ।

6ਅਜਿਹੇ ਵਿਅਕਤੀ ਨੂੰ ਬਹੁਗਿਣਤੀ ਦੁਆਰਾ ਦਿੱਤੀ ਗਈ ਸਜ਼ਾ ਕਾਫ਼ੀ ਹੈ।

7ਸਗੋਂ ਹੁਣ ਤੁਹਾਨੂੰ ਚਾਹੀਦਾ ਹੈ ਅਜਿਹੇ ਵਿਅਕਤੀ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ, ਤਾਂ ਜੋ ਇਸ ਤਰ੍ਹਾਂ ਨਾ ਹੋਵੇ ਕਿ ਉਹ ਬਹੁਤ ਜ਼ਿਆਦਾ ਦੁੱਖ ਵਿੱਚ ਡੁੱਬ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.