4ਕਿਉਂਕਿ ਮੈਂ ਵੱਡੇ ਦੁੱਖ ਅਤੇ ਮਨ ਦੇ ਕਸ਼ਟ ਨਾਲ ਬਹੁਤ ਹੰਝੂ ਵਹਾ-ਵਹਾ ਕੇ ਤੁਹਾਨੂੰ ਲਿਖਿਆ, ਇਸ ਲਈ ਨਹੀਂ ਜੋ ਤੁਹਾਨੂੰ ਦੁਖੀ ਕਰਾ ਪਰ ਤਾਂ ਜੋ ਤੁਸੀਂ ਉਸ ਪਿਆਰ ਦੀ ਡੂੰਘਾਈ ਨੂੰ ਸਮਝ ਸਕੋ ਜੋ ਮੈਂ ਤੁਹਾਡੇ ਨਾਲ ਕਰਦਾ ਹਾਂ।
5ਜੇ ਕਿਸੇ ਨੇ ਦੁੱਖੀ ਕੀਤਾ ਹੈ, ਤਾਂ ਉਸ ਨੇ ਮੈਨੂੰ ਇੰਨਾ ਦੁੱਖੀ ਨਹੀਂ ਕੀਤਾ ਜਿੰਨਾ ਉਸ ਨੇ ਤੁਹਾਡੇ ਸਾਰਿਆਂ ਨੂੰ ਕੁਝ ਹੱਦ ਤੱਕ ਦੁੱਖੀ ਕੀਤਾ ਹੈ, ਇਸ ਨੂੰ ਬਹੁਤ ਗੰਭੀਰਤਾ ਨਾਲ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ।
6ਅਜਿਹੇ ਵਿਅਕਤੀ ਨੂੰ ਬਹੁਗਿਣਤੀ ਦੁਆਰਾ ਦਿੱਤੀ ਗਈ ਸਜ਼ਾ ਕਾਫ਼ੀ ਹੈ।
7ਸਗੋਂ ਹੁਣ ਤੁਹਾਨੂੰ ਚਾਹੀਦਾ ਹੈ ਅਜਿਹੇ ਵਿਅਕਤੀ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ, ਤਾਂ ਜੋ ਇਸ ਤਰ੍ਹਾਂ ਨਾ ਹੋਵੇ ਕਿ ਉਹ ਬਹੁਤ ਜ਼ਿਆਦਾ ਦੁੱਖ ਵਿੱਚ ਡੁੱਬ ਜਾਵੇ।
8ਇਸ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਸ ਦੇ ਲਈ ਆਪਣੇ ਪਿਆਰ ਨੂੰ ਜ਼ਾਹਰ ਕਰੋ।