3ਮੈਂ ਇਹ ਤੁਹਾਡੇ ਉੱਤੇ ਦੋਸ਼ ਲਾਉਣ ਨੂੰ ਨਹੀਂ ਆਖਦਾ; ਕਿਉਂ ਜੋ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਤੁਸੀਂ ਸਾਡੇ ਦਿਲਾਂ ਵਿੱਚ ਹੋ ਅਤੇ ਸਾਡਾ ਮਰਨਾ ਜੀਉਣਾ ਇਕੱਠਾ ਹੈ।
4ਮੇਰਾ ਤੁਹਾਡੇ ਉੱਤੇ ਬਹੁਤ ਭਰੋਸਾ ਹੈ; ਅਤੇ ਤੁਹਾਡੇ ਉੱਤੇ ਬਹੁਤ ਮਾਣ ਵੀ ਹੈ। ਮੈਂ ਦਿਲਾਸੇ ਨਾਲ ਭਰਿਆ ਹੋਇਆ ਹਾਂ; ਅਤੇ ਸਾਡੇ ਸਾਰੇ ਕਸ਼ਟਾਂ ਵਿੱਚ ਵੀ ਅਨੰਦ ਨਾਲ ਭਰਿਆ ਰਹਿੰਦਾ ਹਾਂ।
5ਜਦੋਂ ਅਸੀਂ ਮਕਦੂਨਿਯਾ ਪ੍ਰਦੇਸ਼ ਵਿੱਚ ਆਏ, ਤਦ ਸਾਡੇ ਸਰੀਰ ਵਿੱਚ ਬਿਲਕੁਲ ਆਰਾਮ ਨਹੀਂ, ਸਗੋਂ ਅਸੀਂ ਚਾਰੇ ਪਾਸਿਓ ਕਸ਼ਟ ਵਿੱਚ ਸੀ, ਬਾਹਰੋਂ ਝਗੜੇ ਅੰਦਰੋਂ ਡਰ ਦੀਆਂ ਗੱਲਾਂ।
6ਪਰ ਪਰਮੇਸ਼ਵਰ, ਜਿਹੜਾ ਅਧੀਨਾਂ ਨੂੰ ਦਿਲਾਸਾ ਦੇਣ ਵਾਲਾ ਹੈ, ਤੀਤੁਸ ਦੇ ਆਉਣ ਨਾਲ ਸਾਨੂੰ ਦਿਲਾਸਾ ਦਿੱਤਾ।
7ਕੇਵਲ ਉਸ ਦੇ ਆਉਣ ਨਾਲ ਹੀ ਨਹੀਂ ਸਗੋਂ ਉਸ ਦਿਲਾਸੇ ਤੋਂ ਵੀ ਜਿਹੜਾ ਉਸ ਨੂੰ ਤੁਸੀਂ ਦਿੱਤਾ। ਅਤੇ ਸਾਨੂੰ ਤੁਹਾਡੀ ਚਾਹਤ, ਤੁਹਾਡੇ ਦੁੱਖ, ਤੁਹਾਡੀ ਅਣਖ ਜਿਹੜੀ ਮੇਰੇ ਲਈ ਹੈ ਉਸ ਬਾਰੇ ਸਮਾਚਾਰ ਦੱਸਿਆ, ਜਿਸ ਕਰਕੇ ਮੈਂ ਹੋਰ ਵੀ ਆਨੰਦ ਹੋਇਆ।