2ਆਪਣੇ ਦਿਲਾਂ ਵਿੱਚ ਸਾਨੂੰ ਜਗ੍ਹਾ ਦਿਓ। ਅਸੀਂ ਕਿਸੇ ਨਾਲ ਵੀ ਗਲਤ ਨਹੀਂ ਕੀਤਾ, ਕਿਸੇ ਨੂੰ ਵਿਗਾੜਿਆ ਨਹੀਂ, ਕਿਸੇ ਨੂੰ ਠੱਗਿਆ ਨਹੀਂ।
3ਮੈਂ ਇਹ ਤੁਹਾਡੇ ਉੱਤੇ ਦੋਸ਼ ਲਾਉਣ ਨੂੰ ਨਹੀਂ ਆਖਦਾ; ਕਿਉਂ ਜੋ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਤੁਸੀਂ ਸਾਡੇ ਦਿਲਾਂ ਵਿੱਚ ਹੋ ਅਤੇ ਸਾਡਾ ਮਰਨਾ ਜੀਉਣਾ ਇਕੱਠਾ ਹੈ।
4ਮੇਰਾ ਤੁਹਾਡੇ ਉੱਤੇ ਬਹੁਤ ਭਰੋਸਾ ਹੈ; ਅਤੇ ਤੁਹਾਡੇ ਉੱਤੇ ਬਹੁਤ ਮਾਣ ਵੀ ਹੈ। ਮੈਂ ਦਿਲਾਸੇ ਨਾਲ ਭਰਿਆ ਹੋਇਆ ਹਾਂ; ਅਤੇ ਸਾਡੇ ਸਾਰੇ ਕਸ਼ਟਾਂ ਵਿੱਚ ਵੀ ਅਨੰਦ ਨਾਲ ਭਰਿਆ ਰਹਿੰਦਾ ਹਾਂ।
5ਜਦੋਂ ਅਸੀਂ ਮਕਦੂਨਿਯਾ ਪ੍ਰਦੇਸ਼ ਵਿੱਚ ਆਏ, ਤਦ ਸਾਡੇ ਸਰੀਰ ਵਿੱਚ ਬਿਲਕੁਲ ਆਰਾਮ ਨਹੀਂ, ਸਗੋਂ ਅਸੀਂ ਚਾਰੇ ਪਾਸਿਓ ਕਸ਼ਟ ਵਿੱਚ ਸੀ, ਬਾਹਰੋਂ ਝਗੜੇ ਅੰਦਰੋਂ ਡਰ ਦੀਆਂ ਗੱਲਾਂ।
6ਪਰ ਪਰਮੇਸ਼ਵਰ, ਜਿਹੜਾ ਅਧੀਨਾਂ ਨੂੰ ਦਿਲਾਸਾ ਦੇਣ ਵਾਲਾ ਹੈ, ਤੀਤੁਸ ਦੇ ਆਉਣ ਨਾਲ ਸਾਨੂੰ ਦਿਲਾਸਾ ਦਿੱਤਾ।