15ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ: “ਜਿਸ ਨੇ ਵੱਧ ਇਕੱਠਾ ਕੀਤਾ ਸੀ ਉਸਦਾ ਵੱਧ ਨਾ ਨਿੱਕਲਿਆ, ਅਤੇ ਜਿਸ ਨੇ ਥੋੜ੍ਹਾ ਇਕੱਠਾ ਕੀਤਾ ਸੀ ਉਸਦਾ ਘੱਟ ਨਾ ਨਿੱਕਲਿਆ।”
16ਧੰਨਵਾਦ ਹੈ ਪਰਮੇਸ਼ਵਰ ਦਾ ਜਿਹੜਾ ਤੀਤੁਸ ਦੇ ਦਿਲ ਵਿੱਚ ਤੁਹਾਡੇ ਲਈ ਇਹੋ ਜਿਹਾ ਉਤਸ਼ਾਹ ਪਾਉਂਦਾ ਹੈ।
17ਕਿਉਂਕਿ ਉਸ ਨੇ ਸਿਰਫ ਸਾਡੀ ਬੇਨਤੀ ਹੀ ਨਹੀਂ ਸਵੀਕਾਰ ਕੀਤੀ, ਸਗੋਂ ਉਹ ਵੱਡੇ ਉਤਸ਼ਾਹ ਨਾਲ ਆਪਣੇ ਆਪ ਹੀ ਤੁਹਾਡੇ ਕੋਲ ਆਉਣ ਨੂੰ ਬਹੁਤ ਕਾਹਲਾ ਹੈ।
18ਅਤੇ ਉਸ ਦੇ ਨਾਲ ਉਸ ਭਰਾ ਨੂੰ ਭੇਜ ਰਹੇ ਹਾਂ ਜਿਸ ਦਾ ਮਾਣ ਖੁਸ਼ਖ਼ਬਰੀ ਦੇ ਵਿਖੇ ਸਾਰੀਆਂ ਕਲੀਸਿਆ ਵਿੱਚ ਹੁੰਦਾ ਹੈ।
19ਪਰ ਕੇਵਲ ਇਹੋ ਨਹੀਂ, ਉਸ ਨੂੰ ਕਲੀਸਿਆ ਦੁਆਰਾ ਚੁਣਿਆ ਗਿਆ ਸੀ ਤਾਕਿ ਉਹ ਸਾਡੇ ਨਾਲ ਇਸ ਨੇਕ ਕਾਰਜ ਲਈ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਸਾਡੇ ਨਾਲ ਯਾਤਰਾ ਕਰ ਸਕੇ ਤਾਂ ਜੋ ਪ੍ਰਭੂ ਦੀ ਵਡਿਆਈ, ਨਾਲੇ ਸਾਡੇ ਮਨ ਦੀ ਤਿਆਰੀ ਪ੍ਰਗਟ ਹੋਵੇ।