13ਕਿਉਂ ਜੋ ਸਾਡੀ ਇੱਛਾ ਇਹ ਨਹੀਂ ਹੈ ਕਿ ਹੋਰਨਾਂ ਨੂੰ ਸੌਖਾ ਅਤੇ ਤੁਹਾਨੂੰ ਔਖਾ ਹੋਵੇ, ਪਰ ਇਹ ਕਿ ਸਮਾਨਤਾ ਹੋ ਸਕੇ।
14ਵਰਤਮਾਨ ਸਮੇਂ ਵਿੱਚ ਤੁਹਾਡਾ ਬਹੁਤ ਸਾਰਾ ਉਹਨਾਂ ਦੀ ਜ਼ਰੂਰਤ ਪੂਰੀ ਕਰ ਸਕੇ, ਤਾਂ ਜੋ ਬਦਲੇ ਵਿੱਚ ਉਹਨਾਂ ਦੀ ਬਹੁਤਾਤ ਤੁਹਾਡੀ ਜ਼ਰੂਰਤ ਨੂੰ ਪੂਰਾ ਕਰੇ। ਤਾਕਿ ਦੋਨੋ ਹੀ ਬਰਾਬਰ ਹੋ ਸਕਣ,
15ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ: “ਜਿਸ ਨੇ ਵੱਧ ਇਕੱਠਾ ਕੀਤਾ ਸੀ ਉਸਦਾ ਵੱਧ ਨਾ ਨਿੱਕਲਿਆ, ਅਤੇ ਜਿਸ ਨੇ ਥੋੜ੍ਹਾ ਇਕੱਠਾ ਕੀਤਾ ਸੀ ਉਸਦਾ ਘੱਟ ਨਾ ਨਿੱਕਲਿਆ।”
16ਧੰਨਵਾਦ ਹੈ ਪਰਮੇਸ਼ਵਰ ਦਾ ਜਿਹੜਾ ਤੀਤੁਸ ਦੇ ਦਿਲ ਵਿੱਚ ਤੁਹਾਡੇ ਲਈ ਇਹੋ ਜਿਹਾ ਉਤਸ਼ਾਹ ਪਾਉਂਦਾ ਹੈ।
17ਕਿਉਂਕਿ ਉਸ ਨੇ ਸਿਰਫ ਸਾਡੀ ਬੇਨਤੀ ਹੀ ਨਹੀਂ ਸਵੀਕਾਰ ਕੀਤੀ, ਸਗੋਂ ਉਹ ਵੱਡੇ ਉਤਸ਼ਾਹ ਨਾਲ ਆਪਣੇ ਆਪ ਹੀ ਤੁਹਾਡੇ ਕੋਲ ਆਉਣ ਨੂੰ ਬਹੁਤ ਕਾਹਲਾ ਹੈ।