2 ਕੁਰਿੰਥੀਆਂ 8

ਕਿਉਂ ਜੋ ਸਾਡੀ ਇੱਛਾ ਇਹ ਨਹੀਂ ਹੈ ਕਿ ਹੋਰਨਾਂ ਨੂੰ ਸੌਖਾ ਅਤੇ ਤੁਹਾਨੂੰ ਔਖਾ ਹੋਵੇ, ਪਰ ਇਹ ਕਿ ਸਮਾਨਤਾ ਹੋ ਸਕੇ।

2 Corinthians 8:13 (UKJV) For I mean not that other men be eased, and all of you burdened:

11ਇਸ ਲਈ ਜੋ ਕੰਮ ਸ਼ੁਰੂ ਕੀਤਾ ਹੈ ਉਸ ਨੂੰ ਪੂਰਾ ਕਰੋ, ਜਿਸ ਤਰ੍ਹਾਂ ਇੱਛਾ ਕਰਨ ਦੀ ਤਿਆਰੀ ਸੀ ਉਸੇ ਤਰ੍ਹਾਂ ਆਪਣੇ ਵਾਧੇ ਦੇ ਅਨੁਸਾਰ ਸਿਰੇ ਚਾੜਨਾ ਵੀ ਹੋਵੇ।

12ਜੇ ਕਿਸੇ ਕੋਲ ਦਾਨ ਦੇਣ ਦੀ ਇੱਛਾ ਹੈ, ਤਾਂ ਜੋ ਕੁਝ ਉਸ ਦੇ ਕੋਲ ਹੈ, ਉਸ ਦੇ ਅਨੁਸਾਰ ਉਸ ਦਾ ਦਾਨ ਪਰਵਾਨ ਹੁੰਦਾ ਹੈ, ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।

13ਕਿਉਂ ਜੋ ਸਾਡੀ ਇੱਛਾ ਇਹ ਨਹੀਂ ਹੈ ਕਿ ਹੋਰਨਾਂ ਨੂੰ ਸੌਖਾ ਅਤੇ ਤੁਹਾਨੂੰ ਔਖਾ ਹੋਵੇ, ਪਰ ਇਹ ਕਿ ਸਮਾਨਤਾ ਹੋ ਸਕੇ।

14ਵਰਤਮਾਨ ਸਮੇਂ ਵਿੱਚ ਤੁਹਾਡਾ ਬਹੁਤ ਸਾਰਾ ਉਹਨਾਂ ਦੀ ਜ਼ਰੂਰਤ ਪੂਰੀ ਕਰ ਸਕੇ, ਤਾਂ ਜੋ ਬਦਲੇ ਵਿੱਚ ਉਹਨਾਂ ਦੀ ਬਹੁਤਾਤ ਤੁਹਾਡੀ ਜ਼ਰੂਰਤ ਨੂੰ ਪੂਰਾ ਕਰੇ। ਤਾਕਿ ਦੋਨੋ ਹੀ ਬਰਾਬਰ ਹੋ ਸਕਣ,

15ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ: “ਜਿਸ ਨੇ ਵੱਧ ਇਕੱਠਾ ਕੀਤਾ ਸੀ ਉਸਦਾ ਵੱਧ ਨਾ ਨਿੱਕਲਿਆ, ਅਤੇ ਜਿਸ ਨੇ ਥੋੜ੍ਹਾ ਇਕੱਠਾ ਕੀਤਾ ਸੀ ਉਸਦਾ ਘੱਟ ਨਾ ਨਿੱਕਲਿਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.