2 ਕੁਰਿੰਥੀਆਂ 8

ਇਸ ਲਈ ਜੋ ਕੰਮ ਸ਼ੁਰੂ ਕੀਤਾ ਹੈ ਉਸ ਨੂੰ ਪੂਰਾ ਕਰੋ, ਜਿਸ ਤਰ੍ਹਾਂ ਇੱਛਾ ਕਰਨ ਦੀ ਤਿਆਰੀ ਸੀ ਉਸੇ ਤਰ੍ਹਾਂ ਆਪਣੇ ਵਾਧੇ ਦੇ ਅਨੁਸਾਰ ਸਿਰੇ ਚਾੜਨਾ ਵੀ ਹੋਵੇ।

2 Corinthians 8:11 (UKJV) Now therefore perform the doing of it; that as there was a readiness to will, so there may be a performance also out of that which all of you have.

9ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ, ਭਾਵੇਂ ਕਿ ਉਹ ਧਨੀ ਸੀ, ਪਰ ਫਿਰ ਵੀ ਤੁਹਾਡੇ ਲਈ ਗਰੀਬ ਬਣਿਆ, ਤਾਕਿ ਤੁਸੀਂ ਉਸ ਦੀ ਗਰੀਬੀ ਤੋਂ ਧਨੀ ਬਣ ਜਾਓ।

10ਅਤੇ ਮੈਂ ਇਸ ਗੱਲ ਵਿੱਚ ਸਲਾਹ ਦਿੰਦਾ ਹਾਂ ਕਿ ਇਹੋ ਤੁਹਾਡੇ ਲਈ ਚੰਗਾ ਹੈ, ਪਿਛਲੇ ਸਾਲ ਤੁਸੀਂ ਦੇਣ ਲਈ ਹੀ ਨਹੀਂ ਪਰ ਅਜਿਹਾ ਕਰਨ ਦੀ ਇੱਛਾ ਰੱਖਣ ਵਿੱਚ ਵੀ ਪਹਿਲੇ ਸੀ।

11ਇਸ ਲਈ ਜੋ ਕੰਮ ਸ਼ੁਰੂ ਕੀਤਾ ਹੈ ਉਸ ਨੂੰ ਪੂਰਾ ਕਰੋ, ਜਿਸ ਤਰ੍ਹਾਂ ਇੱਛਾ ਕਰਨ ਦੀ ਤਿਆਰੀ ਸੀ ਉਸੇ ਤਰ੍ਹਾਂ ਆਪਣੇ ਵਾਧੇ ਦੇ ਅਨੁਸਾਰ ਸਿਰੇ ਚਾੜਨਾ ਵੀ ਹੋਵੇ।

12ਜੇ ਕਿਸੇ ਕੋਲ ਦਾਨ ਦੇਣ ਦੀ ਇੱਛਾ ਹੈ, ਤਾਂ ਜੋ ਕੁਝ ਉਸ ਦੇ ਕੋਲ ਹੈ, ਉਸ ਦੇ ਅਨੁਸਾਰ ਉਸ ਦਾ ਦਾਨ ਪਰਵਾਨ ਹੁੰਦਾ ਹੈ, ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।

13ਕਿਉਂ ਜੋ ਸਾਡੀ ਇੱਛਾ ਇਹ ਨਹੀਂ ਹੈ ਕਿ ਹੋਰਨਾਂ ਨੂੰ ਸੌਖਾ ਅਤੇ ਤੁਹਾਨੂੰ ਔਖਾ ਹੋਵੇ, ਪਰ ਇਹ ਕਿ ਸਮਾਨਤਾ ਹੋ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.