7ਪਰ ਜਿਵੇਂ ਤੁਸੀਂ ਵਿਸ਼ਵਾਸ, ਬਚਨ, ਗਿਆਨ, ਉਤਸ਼ਾਹ ਅਤੇ ਉਸ ਪਿਆਰ ਵਿੱਚ ਜੋ ਤੁਹਾਨੂੰ ਸਾਡੇ ਨਾਲ ਹੈ ਵੱਧ ਗਏ ਹੋ ਉਸੇ ਤਰ੍ਹਾਂ ਤੁਸੀਂ ਇਸ ਦਾਨ ਦੀ ਕਿਰਪਾ ਦੇ ਕੰਮ ਵਿੱਚ ਵੀ ਵੱਧਦੇ ਜਾਓ।
8ਮੈਂ ਤੁਹਾਨੂੰ ਇਹ ਹੁਕਮ ਦੇ ਤੌਰ ਨਹੀਂ ਕਹਿ ਰਿਹਾ, ਪਰ ਦੂਸਰਿਆ ਦੇ ਉਤਸ਼ਾਹ ਨਾਲ ਤੁਹਾਡੇ ਪਿਆਰ ਦੀ ਸਚਿਆਈ ਨੂੰ ਪਰਖਣ ਲਈ ਇਹ ਆਖਦਾ ਹਾਂ।
9ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ, ਭਾਵੇਂ ਕਿ ਉਹ ਧਨੀ ਸੀ, ਪਰ ਫਿਰ ਵੀ ਤੁਹਾਡੇ ਲਈ ਗਰੀਬ ਬਣਿਆ, ਤਾਕਿ ਤੁਸੀਂ ਉਸ ਦੀ ਗਰੀਬੀ ਤੋਂ ਧਨੀ ਬਣ ਜਾਓ।
10ਅਤੇ ਮੈਂ ਇਸ ਗੱਲ ਵਿੱਚ ਸਲਾਹ ਦਿੰਦਾ ਹਾਂ ਕਿ ਇਹੋ ਤੁਹਾਡੇ ਲਈ ਚੰਗਾ ਹੈ, ਪਿਛਲੇ ਸਾਲ ਤੁਸੀਂ ਦੇਣ ਲਈ ਹੀ ਨਹੀਂ ਪਰ ਅਜਿਹਾ ਕਰਨ ਦੀ ਇੱਛਾ ਰੱਖਣ ਵਿੱਚ ਵੀ ਪਹਿਲੇ ਸੀ।
11ਇਸ ਲਈ ਜੋ ਕੰਮ ਸ਼ੁਰੂ ਕੀਤਾ ਹੈ ਉਸ ਨੂੰ ਪੂਰਾ ਕਰੋ, ਜਿਸ ਤਰ੍ਹਾਂ ਇੱਛਾ ਕਰਨ ਦੀ ਤਿਆਰੀ ਸੀ ਉਸੇ ਤਰ੍ਹਾਂ ਆਪਣੇ ਵਾਧੇ ਦੇ ਅਨੁਸਾਰ ਸਿਰੇ ਚਾੜਨਾ ਵੀ ਹੋਵੇ।