2 ਕੁਰਿੰਥੀਆਂ 8

ਅਤੇ ਮੈਂ ਇਸ ਗੱਲ ਵਿੱਚ ਸਲਾਹ ਦਿੰਦਾ ਹਾਂ ਕਿ ਇਹੋ ਤੁਹਾਡੇ ਲਈ ਚੰਗਾ ਹੈ, ਪਿਛਲੇ ਸਾਲ ਤੁਸੀਂ ਦੇਣ ਲਈ ਹੀ ਨਹੀਂ ਪਰ ਅਜਿਹਾ ਕਰਨ ਦੀ ਇੱਛਾ ਰੱਖਣ ਵਿੱਚ ਵੀ ਪਹਿਲੇ ਸੀ।

2 Corinthians 8:10 (UKJV) And herein I give my advice: for this is expedient for you, who have begun before, not only to do, but also to be forward a year ago.

8ਮੈਂ ਤੁਹਾਨੂੰ ਇਹ ਹੁਕਮ ਦੇ ਤੌਰ ਨਹੀਂ ਕਹਿ ਰਿਹਾ, ਪਰ ਦੂਸਰਿਆ ਦੇ ਉਤਸ਼ਾਹ ਨਾਲ ਤੁਹਾਡੇ ਪਿਆਰ ਦੀ ਸਚਿਆਈ ਨੂੰ ਪਰਖਣ ਲਈ ਇਹ ਆਖਦਾ ਹਾਂ।

9ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ, ਭਾਵੇਂ ਕਿ ਉਹ ਧਨੀ ਸੀ, ਪਰ ਫਿਰ ਵੀ ਤੁਹਾਡੇ ਲਈ ਗਰੀਬ ਬਣਿਆ, ਤਾਕਿ ਤੁਸੀਂ ਉਸ ਦੀ ਗਰੀਬੀ ਤੋਂ ਧਨੀ ਬਣ ਜਾਓ।

10ਅਤੇ ਮੈਂ ਇਸ ਗੱਲ ਵਿੱਚ ਸਲਾਹ ਦਿੰਦਾ ਹਾਂ ਕਿ ਇਹੋ ਤੁਹਾਡੇ ਲਈ ਚੰਗਾ ਹੈ, ਪਿਛਲੇ ਸਾਲ ਤੁਸੀਂ ਦੇਣ ਲਈ ਹੀ ਨਹੀਂ ਪਰ ਅਜਿਹਾ ਕਰਨ ਦੀ ਇੱਛਾ ਰੱਖਣ ਵਿੱਚ ਵੀ ਪਹਿਲੇ ਸੀ।

11ਇਸ ਲਈ ਜੋ ਕੰਮ ਸ਼ੁਰੂ ਕੀਤਾ ਹੈ ਉਸ ਨੂੰ ਪੂਰਾ ਕਰੋ, ਜਿਸ ਤਰ੍ਹਾਂ ਇੱਛਾ ਕਰਨ ਦੀ ਤਿਆਰੀ ਸੀ ਉਸੇ ਤਰ੍ਹਾਂ ਆਪਣੇ ਵਾਧੇ ਦੇ ਅਨੁਸਾਰ ਸਿਰੇ ਚਾੜਨਾ ਵੀ ਹੋਵੇ।

12ਜੇ ਕਿਸੇ ਕੋਲ ਦਾਨ ਦੇਣ ਦੀ ਇੱਛਾ ਹੈ, ਤਾਂ ਜੋ ਕੁਝ ਉਸ ਦੇ ਕੋਲ ਹੈ, ਉਸ ਦੇ ਅਨੁਸਾਰ ਉਸ ਦਾ ਦਾਨ ਪਰਵਾਨ ਹੁੰਦਾ ਹੈ, ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.