2 ਕੁਰਿੰਥੀਆਂ 8

ਕਿਉਂ ਜੋ ਜਿਹੜੀਆਂ ਗੱਲਾਂ ਕੇਵਲ ਪ੍ਰਭੂ ਦੇ ਸਨਮੁਖ ਹੀ ਨਹੀਂ ਸਗੋਂ ਮਨੁੱਖਾਂ ਦੇ ਸਨਮੁਖ ਵੀ ਚੰਗੀਆਂ ਹਨ ਅਸੀਂ ਉਹਨਾਂ ਦਾ ਧਿਆਨ ਰੱਖਦੇ ਹਾਂ।

2 Corinthians 8:21 (UKJV) Providing for honest things, not only in the sight of the Lord, but also in the sight of men.

19ਪਰ ਕੇਵਲ ਇਹੋ ਨਹੀਂ, ਉਸ ਨੂੰ ਕਲੀਸਿਆ ਦੁਆਰਾ ਚੁਣਿਆ ਗਿਆ ਸੀ ਤਾਕਿ ਉਹ ਸਾਡੇ ਨਾਲ ਇਸ ਨੇਕ ਕਾਰਜ ਲਈ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਸਾਡੇ ਨਾਲ ਯਾਤਰਾ ਕਰ ਸਕੇ ਤਾਂ ਜੋ ਪ੍ਰਭੂ ਦੀ ਵਡਿਆਈ, ਨਾਲੇ ਸਾਡੇ ਮਨ ਦੀ ਤਿਆਰੀ ਪ੍ਰਗਟ ਹੋਵੇ।

20ਕਿਉਂਕਿ ਅਸੀਂ ਸਾਵਧਾਨ ਰਹਿੰਦੇ ਹਾਂ ਇਸ ਵੱਡੀ ਦਾਤ ਦੇ ਵਿਖੇ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਕੋਈ ਸਾਡੇ ਉੱਤੇ ਦੋਸ਼ ਨਾ ਲਾਵੇ।

21ਕਿਉਂ ਜੋ ਜਿਹੜੀਆਂ ਗੱਲਾਂ ਕੇਵਲ ਪ੍ਰਭੂ ਦੇ ਸਨਮੁਖ ਹੀ ਨਹੀਂ ਸਗੋਂ ਮਨੁੱਖਾਂ ਦੇ ਸਨਮੁਖ ਵੀ ਚੰਗੀਆਂ ਹਨ ਅਸੀਂ ਉਹਨਾਂ ਦਾ ਧਿਆਨ ਰੱਖਦੇ ਹਾਂ।

22ਇਸ ਤੋਂ ਇਲਾਵਾ, ਅਸੀਂ ਉਹਨਾਂ ਦੇ ਨਾਲ ਆਪਣੇ ਭਰਾ ਨੂੰ ਭੇਜ ਰਹੇ ਹਾਂ ਜਿਸ ਨੂੰ ਅਕਸਰ ਅਸੀਂ ਬਹੁਤ ਸਾਰੀਆਂ ਗੱਲਾਂ ਵਿੱਚ ਪਰਖਿਆ ਅਤੇ ਉਸ ਨੂੰ ਉੱਦਮੀ ਵੇਖਿਆ ਹੈ, ਅਤੇ ਹੁਣ ਉਸ ਵੱਡੇ ਭਰੋਸੇ ਦੇ ਕਾਰਨ ਜਿਹੜਾ ਉਸ ਨੂੰ ਤੁਹਾਡੇ ਉੱਤੇ ਹੈ ਉਹ ਹੋਰ ਵੀ ਬਹੁਤ ਉੱਦਮੀ ਜਾਪਦਾ ਹੈ।

23ਜੇ ਕੋਈ ਤੀਤੁਸ ਬਾਰੇ ਪੁੱਛੇ, ਉਹ ਤੁਹਾਡੀ ਸੇਵਾ ਵਿੱਚ ਮੇਰਾ ਸਾਥੀ ਅਤੇ ਸਹਿ-ਕਰਮੀ ਹੈ; ਅਤੇ ਸਾਡੇ ਬਾਕੀ ਭਰਾ, ਉਹ ਕਲੀਸਿਆ ਦੇ ਭੇਜੇ ਹੋਏ ਅਤੇ ਮਸੀਹ ਦੀ ਮਹਿਮਾ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.