2 ਕੁਰਿੰਥੀਆਂ 8

ਇਸ ਤੋਂ ਇਲਾਵਾ, ਅਸੀਂ ਉਹਨਾਂ ਦੇ ਨਾਲ ਆਪਣੇ ਭਰਾ ਨੂੰ ਭੇਜ ਰਹੇ ਹਾਂ ਜਿਸ ਨੂੰ ਅਕਸਰ ਅਸੀਂ ਬਹੁਤ ਸਾਰੀਆਂ ਗੱਲਾਂ ਵਿੱਚ ਪਰਖਿਆ ਅਤੇ ਉਸ ਨੂੰ ਉੱਦਮੀ ਵੇਖਿਆ ਹੈ, ਅਤੇ ਹੁਣ ਉਸ ਵੱਡੇ ਭਰੋਸੇ ਦੇ ਕਾਰਨ ਜਿਹੜਾ ਉਸ ਨੂੰ ਤੁਹਾਡੇ ਉੱਤੇ ਹੈ ਉਹ ਹੋਰ ਵੀ ਬਹੁਤ ਉੱਦਮੀ ਜਾਪਦਾ ਹੈ।

2 Corinthians 8:22 (UKJV) And we have sent with them our brother, whom we have oftentimes proved diligent in many things, but now much more diligent, upon the great confidence which I have in you.

20ਕਿਉਂਕਿ ਅਸੀਂ ਸਾਵਧਾਨ ਰਹਿੰਦੇ ਹਾਂ ਇਸ ਵੱਡੀ ਦਾਤ ਦੇ ਵਿਖੇ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਕੋਈ ਸਾਡੇ ਉੱਤੇ ਦੋਸ਼ ਨਾ ਲਾਵੇ।

21ਕਿਉਂ ਜੋ ਜਿਹੜੀਆਂ ਗੱਲਾਂ ਕੇਵਲ ਪ੍ਰਭੂ ਦੇ ਸਨਮੁਖ ਹੀ ਨਹੀਂ ਸਗੋਂ ਮਨੁੱਖਾਂ ਦੇ ਸਨਮੁਖ ਵੀ ਚੰਗੀਆਂ ਹਨ ਅਸੀਂ ਉਹਨਾਂ ਦਾ ਧਿਆਨ ਰੱਖਦੇ ਹਾਂ।

22ਇਸ ਤੋਂ ਇਲਾਵਾ, ਅਸੀਂ ਉਹਨਾਂ ਦੇ ਨਾਲ ਆਪਣੇ ਭਰਾ ਨੂੰ ਭੇਜ ਰਹੇ ਹਾਂ ਜਿਸ ਨੂੰ ਅਕਸਰ ਅਸੀਂ ਬਹੁਤ ਸਾਰੀਆਂ ਗੱਲਾਂ ਵਿੱਚ ਪਰਖਿਆ ਅਤੇ ਉਸ ਨੂੰ ਉੱਦਮੀ ਵੇਖਿਆ ਹੈ, ਅਤੇ ਹੁਣ ਉਸ ਵੱਡੇ ਭਰੋਸੇ ਦੇ ਕਾਰਨ ਜਿਹੜਾ ਉਸ ਨੂੰ ਤੁਹਾਡੇ ਉੱਤੇ ਹੈ ਉਹ ਹੋਰ ਵੀ ਬਹੁਤ ਉੱਦਮੀ ਜਾਪਦਾ ਹੈ।

23ਜੇ ਕੋਈ ਤੀਤੁਸ ਬਾਰੇ ਪੁੱਛੇ, ਉਹ ਤੁਹਾਡੀ ਸੇਵਾ ਵਿੱਚ ਮੇਰਾ ਸਾਥੀ ਅਤੇ ਸਹਿ-ਕਰਮੀ ਹੈ; ਅਤੇ ਸਾਡੇ ਬਾਕੀ ਭਰਾ, ਉਹ ਕਲੀਸਿਆ ਦੇ ਭੇਜੇ ਹੋਏ ਅਤੇ ਮਸੀਹ ਦੀ ਮਹਿਮਾ ਹਨ।

24ਇਸ ਲਈ ਤੁਸੀਂ ਕਲੀਸਿਆ ਦੇ ਸਾਹਮਣੇ ਇਹਨਾਂ ਮਨੁੱਖਾਂ ਨੂੰ ਆਪਣੇ ਪਿਆਰ ਦਾ ਪ੍ਰਮਾਣ ਦਿਓ, ਅਤੇ ਉਸ ਮਾਣ ਦਾ ਜਿਹੜਾ ਅਸੀਂ ਤੁਹਾਡੇ ਨਾਲ ਕਰਦੇ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.