9ਫਿਰ ਉਸਨੇ ਏਲੀਯਾਹ ਕੋਲ ਇੱਕ ਪੰਜਾਹ ਸਿਪਾਹੀਆਂ ਦੇ ਸਰਦਾਰ ਨੂੰ ਭੇਜਿਆ। ਸਰਦਾਰ ਏਲੀਯਾਹ ਕੋਲ ਗਿਆ, ਉਹ ਇੱਕ ਪਹਾੜੀ ਦੀ ਚੋਟੀ ਉੱਤੇ ਬੈਠਾ ਸੀ ਅਤੇ ਉਸ ਨੂੰ ਆਖਿਆ, “ਹੇ ਪਰਮੇਸ਼ਵਰ ਦੇ ਬੰਦੇ, ਰਾਜਾ ਆਖਦਾ ਹੈ, ‘ਤੂੰ ਹੇਠਾਂ ਆ ਜਾ!’ ”
10ਏਲੀਯਾਹ ਨੇ ਸਰਦਾਰ ਨੂੰ ਉੱਤਰ ਦਿੱਤਾ, “ਜੇਕਰ ਮੈਂ ਪਰਮੇਸ਼ਵਰ ਦਾ ਬੰਦਾ ਹਾਂ, ਤਾਂ ਅਕਾਸ਼ ਤੋਂ ਅੱਗ ਉਤਰੇ ਤੈਨੂੰ ਅਤੇ ਤੇਰੇ ਪੰਜਾਹਾਂ ਨੂੰ ਭਸਮ ਕਰ ਦੇਵੇ।” ਤਦ ਅਕਾਸ਼ ਤੋਂ ਅੱਗ ਉਤਰੀ ਅਤੇ ਉਸਨੂੰ ਅਤੇ ਉਸਦੇ ਪੰਜਾਹਾਂ ਨੂੰ ਭਸਮ ਕਰ ਦਿੱਤਾ।
11ਇਸੇ ਤਰ੍ਹਾਂ ਰਾਜੇ ਨੇ ਏਲੀਯਾਹ ਕੋਲ ਇੱਕ ਹੋਰ ਪੰਜਾਹ ਸਿਪਾਹੀਆਂ ਦੇ ਦੂਸਰੇ ਸਰਦਾਰ ਉਸਦੇ ਕੋਲ ਭੇਜਿਆ। ਸਰਦਾਰ ਨੇ ਉਸਨੂੰ ਕਿਹਾ, “ਹੇ ਪਰਮੇਸ਼ਵਰ ਦੇ ਬੰਦੇ, ਰਾਜਾ ਇਹ ਆਖਦਾ ਹੈ, ‘ਛੇਤੀ ਹੇਠਾਂ ਆ ਜਾ!’ ”
12ਏਲੀਯਾਹ ਨੇ ਜਵਾਬ ਦਿੱਤਾ, “ਜੇ ਮੈਂ ਪਰਮੇਸ਼ਵਰ ਦਾ ਬੰਦਾ ਹਾਂ, ਤਾਂ ਅਕਾਸ਼ੋਂ ਅੱਗ ਉਤਰੇ ਤੈਨੂੰ ਅਤੇ ਤੇਰੇ ਪੰਜਾਹਾਂ ਨੂੰ ਭਸਮ ਕਰ ਦੇਵੇ!” ਤਦ ਪਰਮੇਸ਼ਵਰ ਦੀ ਅੱਗ ਸਵਰਗ ਤੋਂ ਉਤਰੀ ਅਤੇ ਉਸਨੇ ਉਸਨੂੰ ਅਤੇ ਉਸਦੇ ਪੰਜਾਹਾਂ ਨੂੰ ਭਸਮ ਕਰ ਦਿੱਤਾ।
13ਇਸ ਲਈ ਰਾਜੇ ਨੇ ਤੀਸਰੀ ਵਾਰ ਉਸਦੇ ਪੰਜਾਹਾਂ ਸਿਪਾਹੀਆਂ ਅਤੇ ਸਰਦਾਰ ਨੂੰ ਭੇਜਿਆ। ਇਹ ਤੀਸਰਾ ਸਰਦਾਰ ਉੱਪਰ ਚੜ੍ਹ ਗਿਆ ਅਤੇ ਏਲੀਯਾਹ ਦੇ ਅੱਗੇ ਗੋਡਿਆਂ ਭਾਰ ਡਿੱਗ ਪਿਆ। ਉਸਨੇ ਬੇਨਤੀ ਕੀਤੀ, “ਹੇ ਪਰਮੇਸ਼ਵਰ ਦੇ ਬੰਦੇ, ਕਿਰਪਾ ਕਰਕੇ ਮੇਰੀ ਜ਼ਿੰਦਗੀ ਅਤੇ ਇਨ੍ਹਾਂ ਪੰਜਾਹਾਂ ਸੇਵਕਾਂ ਦੀ ਜ਼ਿੰਦਗੀ ਤੁਹਾਡੀ ਨਿਗਾਹਾਂ ਵਿੱਚ ਬਹੁਮੁੱਲੀਆਂ ਹੋਣ!