2 ਰਾਜਿਆਂ 1

ਫਿਰ ਉਸਨੇ ਏਲੀਯਾਹ ਕੋਲ ਇੱਕ ਪੰਜਾਹ ਸਿਪਾਹੀਆਂ ਦੇ ਸਰਦਾਰ ਨੂੰ ਭੇਜਿਆ। ਸਰਦਾਰ ਏਲੀਯਾਹ ਕੋਲ ਗਿਆ, ਉਹ ਇੱਕ ਪਹਾੜੀ ਦੀ ਚੋਟੀ ਉੱਤੇ ਬੈਠਾ ਸੀ ਅਤੇ ਉਸ ਨੂੰ ਆਖਿਆ, “ਹੇ ਪਰਮੇਸ਼ਵਰ ਦੇ ਬੰਦੇ, ਰਾਜਾ ਆਖਦਾ ਹੈ, ‘ਤੂੰ ਹੇਠਾਂ ਆ ਜਾ!’ ”

2 Kings 1:9 (UKJV) Then the king sent unto him a captain of fifty with his fifty. And he went up to him: and, behold, he sat on the top of an hill. And he spoke unto him, You man of God, the king has said, Come down.

7ਰਾਜੇ ਨੇ ਉਹਨਾਂ ਨੂੰ ਪੁੱਛਿਆ, “ਇਹ ਕਿਹੋ ਜਿਹਾ ਆਦਮੀ ਸੀ ਜੋ ਤੁਹਾਨੂੰ ਮਿਲਣ ਆਇਆ ਅਤੇ ਤੁਹਾਨੂੰ ਇਹ ਗੱਲਾਂ ਆਖੀਆਂ?”

8ਉਹਨਾਂ ਨੇ ਜਵਾਬ ਦਿੱਤਾ, “ਉਸ ਦੇ ਕੱਪੜੇ ਵਾਲਾਂ ਦੇ ਬਣੇ ਹੋਏ ਸਨ ਅਤੇ ਉਸਦੀ ਕਮਰ ਦੁਆਲੇ ਚਮੜੇ ਦੀ ਪੇਟੀ ਹੋਈ ਸੀ।” ਰਾਜੇ ਨੇ ਆਖਿਆ, “ਇਹ ਤਿਸ਼ਬੀ ਏਲੀਯਾਹ ਸੀ।”

9ਫਿਰ ਉਸਨੇ ਏਲੀਯਾਹ ਕੋਲ ਇੱਕ ਪੰਜਾਹ ਸਿਪਾਹੀਆਂ ਦੇ ਸਰਦਾਰ ਨੂੰ ਭੇਜਿਆ। ਸਰਦਾਰ ਏਲੀਯਾਹ ਕੋਲ ਗਿਆ, ਉਹ ਇੱਕ ਪਹਾੜੀ ਦੀ ਚੋਟੀ ਉੱਤੇ ਬੈਠਾ ਸੀ ਅਤੇ ਉਸ ਨੂੰ ਆਖਿਆ, “ਹੇ ਪਰਮੇਸ਼ਵਰ ਦੇ ਬੰਦੇ, ਰਾਜਾ ਆਖਦਾ ਹੈ, ‘ਤੂੰ ਹੇਠਾਂ ਆ ਜਾ!’ ”

10ਏਲੀਯਾਹ ਨੇ ਸਰਦਾਰ ਨੂੰ ਉੱਤਰ ਦਿੱਤਾ, “ਜੇਕਰ ਮੈਂ ਪਰਮੇਸ਼ਵਰ ਦਾ ਬੰਦਾ ਹਾਂ, ਤਾਂ ਅਕਾਸ਼ ਤੋਂ ਅੱਗ ਉਤਰੇ ਤੈਨੂੰ ਅਤੇ ਤੇਰੇ ਪੰਜਾਹਾਂ ਨੂੰ ਭਸਮ ਕਰ ਦੇਵੇ।” ਤਦ ਅਕਾਸ਼ ਤੋਂ ਅੱਗ ਉਤਰੀ ਅਤੇ ਉਸਨੂੰ ਅਤੇ ਉਸਦੇ ਪੰਜਾਹਾਂ ਨੂੰ ਭਸਮ ਕਰ ਦਿੱਤਾ।

11ਇਸੇ ਤਰ੍ਹਾਂ ਰਾਜੇ ਨੇ ਏਲੀਯਾਹ ਕੋਲ ਇੱਕ ਹੋਰ ਪੰਜਾਹ ਸਿਪਾਹੀਆਂ ਦੇ ਦੂਸਰੇ ਸਰਦਾਰ ਉਸਦੇ ਕੋਲ ਭੇਜਿਆ। ਸਰਦਾਰ ਨੇ ਉਸਨੂੰ ਕਿਹਾ, “ਹੇ ਪਰਮੇਸ਼ਵਰ ਦੇ ਬੰਦੇ, ਰਾਜਾ ਇਹ ਆਖਦਾ ਹੈ, ‘ਛੇਤੀ ਹੇਠਾਂ ਆ ਜਾ!’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.