2 ਰਾਜਿਆਂ 1

ਪਰ ਯਾਹਵੇਹ ਦੇ ਦੂਤ ਨੇ ਏਲੀਯਾਹ ਤਿਸ਼ਬੀ ਨੂੰ ਕਿਹਾ, “ਉੱਠ ਅਤੇ ਸਾਮਰਿਯਾ ਦੇ ਰਾਜੇ ਦੇ ਸੰਦੇਸ਼ਵਾਹਕਾਂ ਨੂੰ ਮਿਲ ਅਤੇ ਉਹਨਾਂ ਨੂੰ ਪੁੱਛ, ‘ਕੀ ਇਸਰਾਏਲ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ ਜੋ ਤੁਸੀਂ ਸਲਾਹ ਕਰਨ ਲਈ ਬਾਲ-ਜ਼ਬੂਬ, ਏਕਰੋਨ ਦੇ ਦੇਵਤੇ ਕੋਲ ਜਾ ਰਹੇ ਹੋ?’

2 Kings 1:3 (UKJV) But the angel of the LORD said to Elijah the Tishbite, Arise, go up to meet the messengers of the king of Samaria, and say unto them, Is it not because there is not a God in Israel, that all of you go to enquire of Baalzebub the god of Ekron?

1ਅਹਾਬ ਦੀ ਮੌਤ ਤੋਂ ਬਾਅਦ, ਮੋਆਬ ਨੇ ਇਸਰਾਏਲ ਦੇ ਵਿਰੁੱਧ ਬਗਾਵਤ ਕੀਤੀ।

2ਹੁਣ ਅਹਜ਼ਯਾਹ ਸਾਮਰਿਯਾ ਵਿੱਚ ਆਪਣੇ ਚੁਬਾਰੇ ਦੀ ਜਾਲੀ ਵਿੱਚੋਂ ਡਿੱਗ ਗਿਆ ਅਤੇ ਜ਼ਖਮੀ ਹੋ ਗਿਆ। ਇਸ ਲਈ ਉਸ ਨੇ ਸੰਦੇਸ਼ਵਾਹਕਾਂ ਨੂੰ ਇਹ ਕਹਿ ਕੇ ਭੇਜਿਆ, “ਜਾਓ ਅਤੇ ਏਕਰੋਨ ਦੇ ਦੇਵਤੇ ਬਾਲ-ਜ਼ਬੂਬ ਨਾਲ ਸਲਾਹ ਕਰੋ ਕਿ ਮੈਂ ਇਸ ਸੱਟ ਤੋਂ ਠੀਕ ਹੋਵਾਂਗਾ ਜਾਂ ਨਹੀਂ।”

3ਪਰ ਯਾਹਵੇਹ ਦੇ ਦੂਤ ਨੇ ਏਲੀਯਾਹ ਤਿਸ਼ਬੀ ਨੂੰ ਕਿਹਾ, “ਉੱਠ ਅਤੇ ਸਾਮਰਿਯਾ ਦੇ ਰਾਜੇ ਦੇ ਸੰਦੇਸ਼ਵਾਹਕਾਂ ਨੂੰ ਮਿਲ ਅਤੇ ਉਹਨਾਂ ਨੂੰ ਪੁੱਛ, ‘ਕੀ ਇਸਰਾਏਲ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ ਜੋ ਤੁਸੀਂ ਸਲਾਹ ਕਰਨ ਲਈ ਬਾਲ-ਜ਼ਬੂਬ, ਏਕਰੋਨ ਦੇ ਦੇਵਤੇ ਕੋਲ ਜਾ ਰਹੇ ਹੋ?’

4ਇਸ ਲਈ ਯਾਹਵੇਹ ਆਖਦਾ ਹੈ: ‘ਤੂੰ ਉਸ ਬਿਸਤਰੇ ਤੋਂ ਨਹੀਂ ਉੱਠੇਗਾ ਜਿਸ ਉੱਤੇ ਤੂੰ ਲੇਟਿਆ ਹੈ। ਸਗੋਂ ਤੂੰ ਜ਼ਰੂਰ ਮਰ ਜਾਵੇਂਗਾ!’ ” ਤਾਂ ਏਲੀਯਾਹ ਚਲਾ ਗਿਆ।

5ਜਦੋਂ ਸੰਦੇਸ਼ਵਾਹਕ ਰਾਜੇ ਕੋਲ ਵਾਪਸ ਆਏ, ਤਾਂ ਉਸਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਵਾਪਸ ਕਿਉਂ ਆਏ ਹੋ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.