2 ਰਾਜਿਆਂ 1

ਉਹਨਾਂ ਨੇ ਜਵਾਬ ਦਿੱਤਾ, “ਇੱਕ ਆਦਮੀ ਸਾਨੂੰ ਮਿਲਣ ਆਇਆ। ਅਤੇ ਉਸਨੇ ਸਾਨੂੰ ਕਿਹਾ, ‘ਉਸ ਰਾਜੇ ਕੋਲ ਵਾਪਸ ਜਾਓ ਜਿਸਨੇ ਤੁਹਾਨੂੰ ਭੇਜਿਆ ਸੀ ਅਤੇ ਉਸਨੂੰ ਆਖੋ, “ਯਾਹਵੇਹ ਇਹ ਆਖਦਾ ਹੈ: ਕਿ ਇਸਰਾਏਲ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ ਜੋ ਤੂੰ ਬਾਲ-ਜ਼ਬੂਬ ਏਕਰੋਨ ਦੇ ਦੇਵਤੇ ਨਾਲ ਸਲਾਹ ਕਰਨ ਲਈ ਸੰਦੇਸ਼ਵਾਹਕਾਂ ਨੂੰ ਭੇਜਦਾ ਹੈ? ਇਸ ਲਈ ਤੂੰ ਉਸ ਬਿਸਤਰੇ ਤੋਂ ਨਹੀਂ ਉੱਠੇਗਾ ਜਿਸ ਤੇ ਤੂੰ ਲੇਟਿਆ। ਸਗੋਂ ਤੂੰ ਜ਼ਰੂਰ ਮਰ ਜਾਵੇਗਾ!” ’ ”

2 Kings 1:6 (UKJV) And they said unto him, There came a man up to meet us, and said unto us, Go, return unto the king that sent you, and say unto him, Thus says the LORD, Is it not because there is not a God in Israel, that you send to enquire of Baalzebub the god of Ekron? therefore you shall not come down from that bed on which you are gone up, but shall surely die.

4ਇਸ ਲਈ ਯਾਹਵੇਹ ਆਖਦਾ ਹੈ: ‘ਤੂੰ ਉਸ ਬਿਸਤਰੇ ਤੋਂ ਨਹੀਂ ਉੱਠੇਗਾ ਜਿਸ ਉੱਤੇ ਤੂੰ ਲੇਟਿਆ ਹੈ। ਸਗੋਂ ਤੂੰ ਜ਼ਰੂਰ ਮਰ ਜਾਵੇਂਗਾ!’ ” ਤਾਂ ਏਲੀਯਾਹ ਚਲਾ ਗਿਆ।

5ਜਦੋਂ ਸੰਦੇਸ਼ਵਾਹਕ ਰਾਜੇ ਕੋਲ ਵਾਪਸ ਆਏ, ਤਾਂ ਉਸਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਵਾਪਸ ਕਿਉਂ ਆਏ ਹੋ?”

6ਉਹਨਾਂ ਨੇ ਜਵਾਬ ਦਿੱਤਾ, “ਇੱਕ ਆਦਮੀ ਸਾਨੂੰ ਮਿਲਣ ਆਇਆ। ਅਤੇ ਉਸਨੇ ਸਾਨੂੰ ਕਿਹਾ, ‘ਉਸ ਰਾਜੇ ਕੋਲ ਵਾਪਸ ਜਾਓ ਜਿਸਨੇ ਤੁਹਾਨੂੰ ਭੇਜਿਆ ਸੀ ਅਤੇ ਉਸਨੂੰ ਆਖੋ, “ਯਾਹਵੇਹ ਇਹ ਆਖਦਾ ਹੈ: ਕਿ ਇਸਰਾਏਲ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ ਜੋ ਤੂੰ ਬਾਲ-ਜ਼ਬੂਬ ਏਕਰੋਨ ਦੇ ਦੇਵਤੇ ਨਾਲ ਸਲਾਹ ਕਰਨ ਲਈ ਸੰਦੇਸ਼ਵਾਹਕਾਂ ਨੂੰ ਭੇਜਦਾ ਹੈ? ਇਸ ਲਈ ਤੂੰ ਉਸ ਬਿਸਤਰੇ ਤੋਂ ਨਹੀਂ ਉੱਠੇਗਾ ਜਿਸ ਤੇ ਤੂੰ ਲੇਟਿਆ। ਸਗੋਂ ਤੂੰ ਜ਼ਰੂਰ ਮਰ ਜਾਵੇਗਾ!” ’ ”

7ਰਾਜੇ ਨੇ ਉਹਨਾਂ ਨੂੰ ਪੁੱਛਿਆ, “ਇਹ ਕਿਹੋ ਜਿਹਾ ਆਦਮੀ ਸੀ ਜੋ ਤੁਹਾਨੂੰ ਮਿਲਣ ਆਇਆ ਅਤੇ ਤੁਹਾਨੂੰ ਇਹ ਗੱਲਾਂ ਆਖੀਆਂ?”

8ਉਹਨਾਂ ਨੇ ਜਵਾਬ ਦਿੱਤਾ, “ਉਸ ਦੇ ਕੱਪੜੇ ਵਾਲਾਂ ਦੇ ਬਣੇ ਹੋਏ ਸਨ ਅਤੇ ਉਸਦੀ ਕਮਰ ਦੁਆਲੇ ਚਮੜੇ ਦੀ ਪੇਟੀ ਹੋਈ ਸੀ।” ਰਾਜੇ ਨੇ ਆਖਿਆ, “ਇਹ ਤਿਸ਼ਬੀ ਏਲੀਯਾਹ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.