2 ਰਾਜਿਆਂ 10

ਤਦ ਜਿਵੇਂ ਹੀ ਯੇਹੂ ਨੇ ਹੋਮ ਦੀ ਭੇਟ ਚੜ੍ਹਾਈ ਤਾਂ ਉਸ ਨੇ ਪਹਿਰੇਦਾਰਾਂ ਅਤੇ ਸ਼ਾਹੀ ਅਧਿਕਾਰੀਆਂ ਨੂੰ ਹੁਕਮ ਦਿੱਤਾ, “ਜਾਓ ਅਤੇ ਸਾਰਿਆਂ ਨੂੰ ਮਾਰ ਦਿਓ। ਇੱਕ ਵੀ ਬਚ ਨਹੀਂ ਸਕਿਆ।” ਫਿਰ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ। ਪਹਿਰੇਦਾਰਾਂ ਅਤੇ ਅਹੁਦੇਦਾਰਾਂ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਬਾਹਰ ਸੁੱਟ ਦਿੱਤਾ। ਫਿਰ ਉਹ ਬਆਲ ਦੇਵਤਾ ਦੇ ਮੰਦਰ ਦੇ ਅੰਦਰਲੇ ਕਮਰੇ ਵਿੱਚ ਗਏ।

2 Kings 10:25 (UKJV) And it came to pass, as soon as he had made an end of offering the burnt offering, that Jehu said to the guard and to the captains, Go in, and slay them; let none come forth. And they stroke them with the edge of the sword; and the guard and the captains cast them out, and went to the city of the house of Baal.

23ਇਸ ਤੋਂ ਬਾਅਦ ਯੇਹੂ ਬਾਲ ਦੇ ਮੰਦਰ ਵਿੱਚ ਗਿਆ। ਰੇਕਾਬ ਦਾ ਪੁੱਤਰ ਯਹੋਨਾਦਾਬ ਵੀ ਉਸਦੇ ਨਾਲ ਸੀ। ਯੇਹੂ ਨੇ ਬਆਲ ਦੇ ਸੇਵਕਾਂ ਨੂੰ ਕਿਹਾ, “ਪੜਤਾਲ ਕਰੋ ਅਤੇ ਪਤਾ ਲਗਾਓ ਕਿ ਇੱਥੇ ਕੋਈ ਯਾਹਵੇਹ ਦੇ ਸੇਵਕ ਨਹੀਂ ਹਨ, ਪਰ ਸਿਰਫ ਬਾਲ ਦੇ ਸੇਵਕ ਹਨ।”

24ਫਿਰ ਉਹਨਾਂ ਨੇ ਬਲੀਆਂ ਅਤੇ ਹੋਮ ਦੀਆਂ ਭੇਟਾਂ ਚੜ੍ਹਾਉਣ ਦਾ ਕੰਮ ਸ਼ੁਰੂ ਕੀਤਾ। ਯੇਹੂ ਨੇ ਇਸ ਸਮੇਂ ਲਈ ਘਰ ਦੇ ਬਾਹਰ ਅੱਸੀ ਆਦਮੀਆਂ ਨੂੰ ਚੁਣਿਆ ਸੀ ਜਿਨ੍ਹਾਂ ਨੂੰ ਇਹ ਹਿਦਾਇਤ ਦਿੱਤੀ ਗਈ ਸੀ ਕਿ, “ਤੁਹਾਡੇ ਵਿੱਚੋਂ ਜੋ ਕੋਈ ਇਨ੍ਹਾਂ ਆਦਮੀਆਂ ਵਿੱਚੋਂ ਕਿਸੇ ਨੂੰ, ਜਿਸ ਨੂੰ ਮੈਂ ਤੁਹਾਡੇ ਹੱਥਾਂ ਵਿੱਚ ਦੇ ਰਿਹਾ ਹਾਂ, ਬਚਣ ਦਿੰਦਾ ਹੈ, ਤਾਂ ਉਹ ਆਪਣੀ ਜਾਨ ਦੇ ਕੇ ਇਸ ਦੀ ਕੀਮਤ ਅਦਾ ਕਰੇਗਾ।”

25ਤਦ ਜਿਵੇਂ ਹੀ ਯੇਹੂ ਨੇ ਹੋਮ ਦੀ ਭੇਟ ਚੜ੍ਹਾਈ ਤਾਂ ਉਸ ਨੇ ਪਹਿਰੇਦਾਰਾਂ ਅਤੇ ਸ਼ਾਹੀ ਅਧਿਕਾਰੀਆਂ ਨੂੰ ਹੁਕਮ ਦਿੱਤਾ, “ਜਾਓ ਅਤੇ ਸਾਰਿਆਂ ਨੂੰ ਮਾਰ ਦਿਓ। ਇੱਕ ਵੀ ਬਚ ਨਹੀਂ ਸਕਿਆ।” ਫਿਰ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ। ਪਹਿਰੇਦਾਰਾਂ ਅਤੇ ਅਹੁਦੇਦਾਰਾਂ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਬਾਹਰ ਸੁੱਟ ਦਿੱਤਾ। ਫਿਰ ਉਹ ਬਆਲ ਦੇਵਤਾ ਦੇ ਮੰਦਰ ਦੇ ਅੰਦਰਲੇ ਕਮਰੇ ਵਿੱਚ ਗਏ।

26ਉੱਥੋਂ ਉਹਨਾਂ ਨੇ ਬਆਲ ਦੇ ਪਵਿੱਤਰ ਥੰਮ੍ਹ ਨੂੰ ਉਖਾੜ ਸੁੱਟਿਆ, ਬਾਹਰ ਲਿਆਂਦਾ ਅਤੇ ਸਾੜ ਦਿੱਤਾ।

27ਉਹਨਾਂ ਨੇ ਬਆਲ ਦੇ ਥੰਮ੍ਹ ਦੇ ਨਾਲ-ਨਾਲ ਬਆਲ ਦੇ ਮੰਦਰ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜੋ ਅੱਜ ਤੱਕ ਪਖ਼ਾਨੇ ਵਜੋਂ ਵਰਤਿਆ ਜਾ ਰਿਹਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.